23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਨਵਾਂ ਵਾਟਰ-ਕੂਲਰ ਲਗਾਇਆ

Ad Position 21
No active advertisement
ਅਜੀਤ ਡੈਸਕ 26-04-2026
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੁਆਰਾ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜੀ.ਟੀ. ਰੋਡ ਸਰਹਿੰਦ ਵਿਖੇ ਪਾਣੀ ਦਾ ਨਵਾਂ ਵਾਟਰ-ਕੂਲਰ ਲਗਾਇਆ ਗਿਆ | ਪ੍ਰੀਸ਼ਦ ਪ੍ਰਧਾਨ ਮੁਨੀਸ਼ ਵਰਮਾ ਨੇ ਦੱਸਿਆ ਕਿ ਇਸ ਸਥਾਨ ਤੇ ਨੇੜੇ-ਤੇੜੇ ਪੀਣ ਵਾਲੇ ਪਾਣੀ ਦੀ ਕੋਈ ਵੀ ਸਹੂਲਤ ਨਹੀਂ ਸੀ, ਜਿਸ ਕਰਕੇ ਆਉਂਦੇ ਜਾਂਦੇ ਯਾਤਰੀ ਅਤੇ ਵਿਦਿਆਰਥੀ ਪ੍ਰੇਸ਼ਾਨ ਹੁੰਦੇ ਸਨ ਤਾਂ ਪ੍ਰੀਸ਼ਦ ਨੇ ਆਪਣੇ ਯਤਨਾਂ ਸਦਕਾ ਇੱਥੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਹੈ | ਜਿਸ ਵਿਚ ਪ੍ਰੀਸ਼ਦ ਮੈਂਬਰ ਕਰਨੈਲ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ | ਪ੍ਰੀਸ਼ਦ ਸਕੱਤਰ ਅਰਵਿੰਦ ਵਰਮਾ ਤੇ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਹਿਲਾਂ ਹੀ ਪ੍ਰੀਸ਼ਦ ਵਲੋਂ ਵਾਟਰ-ਕੂਲਰ ਚੱਲ ਰਹੇ ਹਨ | ਇਸ ਮੌਕੇ ਸਮਾਜ ਸੇਵਕ ਸੁਖਵਿੰਦਰ ਸਿੰਘ ਬਬਲੂ ਨੇ ਪ੍ਰੀਸ਼ਦ ਨੂੰ ਮਾਲੀ ਸਹਾਇਤਾ ਵੀ ਭੇਟ ਕੀਤੀ | ਇਸ ਮੌਕੇ ਅਨੁਜ ਜਿੰਦਲ, ਰਾਜੇਸ਼ ਧੀਮਾਨ, ਸੁਨੀਲ ਬੈਕਟਰ, ਰੋਹਿਤ ਸ਼ਰਮਾ, ਅਸ਼ਵਨੀ ਬਿੱਥਰ, ਸੁਮਿਤ ਮੋਦੀ, ਪਵਿੱਤਰ ਸਿੰਘ, ਗੁਰਦੀਪ ਸਿੰਘ, ਅਨਿਲ ਸੂਦ, ਸੁਮੰਤ ਗੁਪਤਾ, ਮਨੋਜ ਬਿੰਬਰਾ, ਅਮਿਤ ਚੋਪੜਾ, ਜਸਵਿੰਦਰ ਧੀਮਾਨ, ਮਹੇਸ਼ ਕਾਹੜਾ, ਭੋਲਾ ਬੇਦੀ ਅਤੇ ਹਰਵਿੰਦਰ ਵਰਮਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਪੀ.ਐੱਸ. ਦੇ ਵਿਦਿਆਰਥੀ ਪਰਮੀਸ਼ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਕੋਰੋਨਾ ਮਗਰੋਂ ਪ੍ਰਾਈਵੇਟ ਬੱਸ ਟਰਾਂਸਪੋਰਟ 'ਤੇ ਦੂਸਰਾ ਝਟਕਾ ਆਧਾਰ ਕਾਰਡ ਸਹੂਲਤ
Ad Position 24