27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਹਲਕੇ ਦੇ ਪਿੰਡਾਂ 'ਚ ਸਾਰੀ ਰਾਤ ਬਿਜਲੀ ਨਾ ਆਉਣੀ ਸਰਕਾਰੀ ਝੂਠ ਦੇ ਖੋਲ੍ਹ ਰਹੀ ਹੈ ਪਰਦੇ-ਭੁੱਟਾ

Ad Position 21
No active advertisement
ਅਜੀਤ ਡੈਸਕ 27-04-2026
ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ (ਬਲਜਿੰਦਰ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਸਾਰੇ ਵਿਧਾਇਕ ਪੰਜਾਬ ਅੰਦਰ ਬਿਜਲੀ ਸਰਪਲਸ ਅਤੇ ਬਿਜਲੀ ਵਿਭਾਗ ਮੁਨਾਫ਼ੇ ਵਿਚ ਹੋਣ ਦੇ ਵੱਡੇ ਵੱਡੇ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਜਦੋਂਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ ਕਿਉਂਕਿ ਰਾਤਾਂ ਨੂੰ ਲਗਦੇ ਵੱਡੇ-ਵੱਡੇ ਬਿਜਲੀ ਕੱਟ ਸਰਕਾਰ ਦੇ ਦਾਅਵਿਆਂ ਦੀ ਧਰਾਤਲ ਪੱਧਰ ਪੋਲ ਖੋਲ੍ਹ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਬੀਤੀ ਦੇਰ ਰਾਤ ਪਿੰਡ ਤਰਖਾਣ ਮਾਜਰਾ ਵਿਖੇ ਬਿਜਲੀ ਦੇ ਵੱਡੇ-ਵੱਡੇ ਕੱਟਾਂ ਤੋਂ ਪ੍ਰੇਸ਼ਾਨ ਹੋਏ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਰੋਜ਼ਾਨਾ ਬਿਜਲੀ ਕੱਟਾਂ ਕਾਰਨ ਬੱਚੇ ਵੀ ਸਕੂਲ ਨਹੀਂ ਜਾ ਪਾ ਰਹੇ ਹਨ ਭੁੱਟਾ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਇਹ ਕਿਹੋ ਜਿਹਾ ਰੌਸ਼ਨ ਪੰਜਾਬ ਹੈ ਜਿਸ ਨੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦ ਤੋਂ ਬਦਤਰ ਕਰ ਦਿੱਤਾ ਹੈ | ਵਰਣਨ ਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਪਿੰਡਾਂ ਵਿਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਸਾਰੀ ਰਾਤ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਸ ਤੋਂ ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨੀ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਏ ਹਨ | ਰਾਤ 11 ਵਜੇ ਪਿੰਡ ਤਰਖਾਣ ਮਾਜਰਾ ਪਹੁੰਚੇ ਸ. ਭੁੱਟਾ ਨੇ ਪਿੰਡਾਂ ਵਿਚ ਸਾਰੀ ਸਾਰੀ ਰਾਤ ਦੇ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਵਿਚ ਬਿਜਲੀ ਸਰਪਲੱਸ ਹੋਈ ਸੀ ਜੋ ਕਿ ਜ਼ਮੀਨੀ ਪੱਧਰ 'ਤੇ ਵੀ ਨਜ਼ਰ ਆ ਰਹੀ ਸੀ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਪਿੰਡਾਂ ਦੇ ਲੋਕ ਸ਼ਹਿਰਾਂ ਵਰਗੀਆਂ ਸਹੂਲਤਾਂ ਲੈਣ ਦੇ ਹੱਕਦਾਰ ਨਹੀਂ ਹਨ | ਸੂਬੇ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਪਹਿਲਾਂ ਹੀ ਦਿਨ 'ਚ ਗਰਮੀ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਰਾਤ ਨੂੰਬਿਜਲੀ ਦੇ ਕੱਟਾਂ ਕਾਰਣ ਉਨ੍ਹਾਂ ਨੂੰ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਡਰ ਵੀ ਸਤਾਉਂਦਾ ਹੈ | ਉਨ੍ਹਾਂ ਕਿਹਾ ਜੇਕਰ ਹਲਕੇ ਦੇ ਪਿੰਡਾਂ 'ਚ ਬਿਜਲੀ ਸਪਲਾਈ ਨੂੰ ਸਹੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਉਹ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੀ ਪੱਧਰ 'ਤੇ ਸੰਘਰਸ਼ ਕਰਨਗੇ | ਇਸ ਮੋਕੇ ਮਨਜੀਤ ਸਿੰਘ ਮਾਨ, ਹਰਪ੍ਰੀਤ ਸਿੰਘ ਤਲਾਣੀਆਂ, ਯਾਦਵਿੰਦਰ ਸਿੰਘ ਰੁੜਕੀ, ਦਲਜੀਤ ਸਿੰਘ ਤਰਖਾਣ ਮਾਜਰਾ, ਬਲਜਿੰਦਰ ਕੌਰ, ਪ੍ਰੀਤੀ ਰਾਣੀ, ਰਾਜ ਕੌਰ, ਅਮਰਜੀਤ ਕੌਰ, ਕਿ੍ਸ਼ਨ ਸਿੰਘ, ਬਲਰਾਮ ਸਿੰਘ, ਰਿਸ਼ੀ ਦੇਵੀ, ਸੀਮਾ ਰਾਣੀ, ਵਿਜੇ ਕੁਮਾਰ, ਹੈਪੀ, ਕੁਲਵੰਤ ਸਿੰਘ ਅਤੇ ਭਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਦੀ ਅਗਵਾਈ ਹੇਠ ਪਾਰਟੀ ਛੱਡਣ ਵਾਲੇ 'ਆਪ' ਦੇ 7 ਸੰਸਦ ਮੈਂਬਰਾਂ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਹਾਈਵੇਅ 'ਤੇ ਕਾਰ ਦੀ ਟੱਕਰ ਨੇ ਛੋਟੇ ਹਾਥੀ ਦੇ ਕੀਤੇ ਦੋ ਟੁਕੜੇ
Ad Position 24