27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਹਾਈਵੇਅ 'ਤੇ ਕਾਰ ਦੀ ਟੱਕਰ ਨੇ ਛੋਟੇ ਹਾਥੀ ਦੇ ਕੀਤੇ ਦੋ ਟੁਕੜੇ

Ad Position 21
No active advertisement
ਅਜੀਤ ਡੈਸਕ 27-04-2026
ਸੰਘੋਲ, 26 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨੇੜੇ ਸਵੇਰੇ ਕਰੀਬ 6 ਵਜੇ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੜਕ 'ਤੇ ਮੋਰਿੰਡਾ ਵੱਲ ਨੂੰ ਜਾ ਰਹੇ ਛੋਟੇ ਹਾਥੀ ਨੂੰ ਪਿੱਛੋਂ ਆ ਰਹੀ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ | ਦੱਸਿਆ ਜਾਂਦਾ ਹੈ ਕਿ ਟੱਕਰ ਐਨੀ ਭਿਆਨਕ ਸੀ ਕਿ ਛੋਟੇ ਹਾਥੀ ਦੇ ਦੋ ਟੁਕੜੇ ਹੋ ਗਏ | ਟੱਕਰ ਉਪਰੰਤ ਕਾਰ ਪਲਟੀਆਂ ਖਾਂਦੀ ਸੜਕ ਦੇ ਦੂਜੇ ਪਾਸੇ ਟੋਇਆ 'ਚ ਜਾ ਵੜੀ | ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਖਮਾਣੋਂ ਦੇ ਹਸਪਤਾਲ ਦਾਖਲ ਕਰਵਾਇਆ | ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਕਾਰ 'ਚ ਵਿਦੇਸ਼ੀ ਵਿਦਿਆਰਥੀ, (ਨਿਗਰੋ) ਜਿਨ੍ਹਾਂ 'ਚ 4 ਕੁੜੀਆਂ ਤੇ 5 ਮੁੰਡੇ ਸਵਾਰ ਸਨ | ਜਿਹੜੇ ਲੁਧਿਆਣਾ ਤੋਂ ਮੋਹਾਲੀ ਜਾ ਰਹੇ ਦੱਸੇ ਜਾਂਦੇ ਹਨ | ਲੇਕਿਨ ਪੁਲਿਸ ਨੇ ਕਾਰ ਸਵਾਰਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ | ਥਾਣਾ ਮੁਖੀ ਖਮਾਣੋਂ ਸੁਰੇਸ਼ ਕੁਮਾਰ ਅਨੁਸਾਰ ਦੋਵੇਂ ਗੱਡੀਆਂ ਦੇ ਚਾਲਕ ਹਸਪਤਾਲ 'ਚ ਇਲਾਜ ਅਧੀਨ ਹਨ | ਜਿਨ੍ਹਾਂ ਦੇ ਬਿਆਨ ਦਰਜ ਕੀਤੇ ਜਾਣ ਮਗਰੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹਲਕੇ ਦੇ ਪਿੰਡਾਂ 'ਚ ਸਾਰੀ ਰਾਤ ਬਿਜਲੀ ਨਾ ਆਉਣੀ ਸਰਕਾਰੀ ਝੂਠ ਦੇ ਖੋਲ੍ਹ ਰਹੀ ਹੈ ਪਰਦੇ-ਭੁੱਟਾ ਅਗਲੀ ਖ਼ਬਰ ਚੋਰ ਰਾਤ ਨੂੰ ਲੈ ਗਏ ਟਰੈਕਟਰਾਂ ਦੀਆਂ ਬੈਟਰੀਆਂ
Ad Position 24