27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਚੋਰ ਰਾਤ ਨੂੰ ਲੈ ਗਏ ਟਰੈਕਟਰਾਂ ਦੀਆਂ ਬੈਟਰੀਆਂ

Ad Position 21
No active advertisement
ਅਜੀਤ ਡੈਸਕ 27-04-2026
ਸੰਘੋਲ, 26 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਬੀਤੀ ਰਾਤ ਚੋਰਾਂ ਵਲੋਂ ਕਿਸਾਨਾਂ ਦੇ ਟਰੈਕਟਰਾਂ ਤੋਂ ਬੈਟਰੀਆਂ ਲਾਹ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਪਿੰਡ ਬੁਰਜ ਦੇ ਦੋ ਕਿਸਾਨਾਂ ਨਾਲ ਵਾਪਰੀ ਹੈ | ਸੰਪਰਕ ਕਰਨ 'ਤੇ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਾਹਮਣੇ ਵਾੜੇ 'ਚ ਟਰੈਕਟਰ ਅਤੇ ਕਾਰ ਆਦਿ ਖੜ੍ਹੇ ਸਨ, ਜਿਨ੍ਹਾਂ ਤੋਂ ਰਾਤ ਵੇਲੇ ਟਰੈਕਟਰ ਦੀ ਬੈਟਰੀ ਚੋਰੀ ਕਰ ਲਈ ਗਈ | ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਹੈ | ਜਿਸ 'ਚ ਪਿੰਡ ਵਿਚਲੀ ਸੜਕ 'ਤੇ ਦੋ ਸ਼ੱਕੀ ਘੁੰਮਦੇ ਵਿਖਾਈ ਦਿੰਦੇ ਹਨ | ਉਕਤ ਸ਼ੱਕੀ ਕੰਧ ਟੱਪ ਕੇ ਅੰਦਰੋਂ ਬੈਟਰੀ ਲਾਹ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਦੱਸਿਆ ਜਾਂਦਾ ਹੈ ਕਿ ਇਹ ਚੋਰ ਪਰਮਜੀਤ ਸਿੰਘ ਨਾਂ ਦੇ ਕਿਸਾਨ ਦੇ ਘਰ ਦੇ ਬਾਹਰ ਖੜੇ੍ਹ ਟਰੈਕਟਰ ਦੀ ਬੈਟਰੀ ਵੀ ਲੈ ਗਏ | ਚਰਚਾ ਇਹ ਵੀ ਹੈ ਕਿ ਉਕਤ ਚੋਰਾਂ ਨੇ ਪਿੰਡ ਭੜੀ ਵਿਖੇ ਵੀ ਇਸੇ ਤਰ੍ਹਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਮਾਮਲੇ ਦੀ ਪੁਸ਼ਟੀ ਨਹੀਂ ਹੋ ਸਕੀ | ਸੰਬੰਧਿਤ ਪੁਲਿਸ ਮਾਮਲੇ ਦੀ ਜਾਂਚ
Ad Position 22
No active advertisement
ਪਿਛਲੀ ਖ਼ਬਰ ਹਾਈਵੇਅ 'ਤੇ ਕਾਰ ਦੀ ਟੱਕਰ ਨੇ ਛੋਟੇ ਹਾਥੀ ਦੇ ਕੀਤੇ ਦੋ ਟੁਕੜੇ ਅਗਲੀ ਖ਼ਬਰ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਮੀਟਿੰਗ
Ad Position 24