27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-04-2026
ਪਟਿਆਲਾ, 26 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਪਟਿਆਲਾ ਵਿਖੇ ਹੋਈ | ਇਸ ਮੌਕੇ ਬਿਜਲੀ ਖੇਤਰ ਦੇ 800 ਤੋਂ ਵੱਧ ਸੇਵਾ ਨਿਭਾ ਰਹੇ ਇੰਜੀਨੀਅਰਾਂ, ਜਿਨ੍ਹਾਂ ਵਿਚ ਪੀਐਸਪੀਸੀਐਲ, ਪੀਐਸਟੀਸੀਐਲ ਅਤੇ ਬੀਬੀਐਮਬੀ ਦੇ ਮੁੱਖ ਇੰਜੀਨੀਅਰਾਂ ਤੋਂ ਲੈ ਕੇ ਸਹਾਇਕ ਇੰਜੀਨੀਅਰਾਂ ਤੱਕ ਸ਼ਾਮਲ ਸਨ ਨੇ ਹਿੱਸਾ ਲਿਆ | ਇਹ ਮੀਟਿੰਗ ਐਸੋਸੀਏਸ਼ਨ ਵਲੋਂ ਰਾਜ ਦੇ ਬਿਜਲੀ ਖੇਤਰ ਦੀ ਸਥਿਰਤਾ ਅਤੇ ਖ਼ੁਦਮੁਖ਼ਤਿਆਰੀ ਲਈ ਉੱਭਰ ਰਹੀਆਂ ਚੁਨੌਤੀਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਹਾਲ ਹੀ ਵਿਚ ਹੋਈਆਂ ਮਨਮਾਨੀਆਂ ਕਾਰਵਾਈਆਂ ਅਤੇ ਬੇਲੋੜੀ ਰਾਜਨੀਤਿਕ ਦਖ਼ਲਅੰਦਾਜ਼ੀ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਨ ਲਈ ਬੁਲਾਈ ਗਈ ਸੀ | ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਜਸਵੀਰ ਸਿੰਘ ਧੀਮਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਿਜਲੀ ਖੇਤਰ ਅਤੇ ਇਸ ਦੇ ਇੰਜੀਨੀਅਰਾਂ ਦੀਆਂ ਪ੍ਰਾਪਤੀਆਂ ਅਤੇ ਦਰਪੇਸ਼ ਚੁਨੌਤੀਆਂ ਦੋਵਾਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਇੰਜੀਨੀਅਰਾਂ ਦੀ ਅਤੁੱਟ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੰਜੀਨੀਅਰ ਅਤੇ ਕਰਮਚਾਰੀ ਜਨਤਕ ਸੇਵਾ ਲਈ ਸਮਰਪਿਤ ਰਹਿਣਗੇ, ਪਰੰਤੂ ਗੈਰ-ਤਕਨੀਕੀ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਫ਼ੈਸਲਿਆਂ ਦੁਆਰਾ ਬਿਜਲੀ ਖੇਤਰ ਦੇ ਭਵਿੱਖ ਨਾਲ ਸਮਝੌਤਾ ਨਹੀਂ ਹੋਣ ਦੇਣਗੇ | ਇੰਜੀਨੀਅਰ ਧੀਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਥਿਰਤਾ ਬਹਾਲ ਕਰਨ ਅਤੇ ਪੇਸ਼ੇਵਾਰ ਖ਼ੁਦਮੁਖ਼ਤਿਆਰੀ ਨੂੰ ਬਰਕਰਾਰ ਰੱਖਣ ਲਈ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ | ਮੀਟਿੰਗ ਨੂੰ ਕਈ ਸੀਨੀਅਰ ਇੰਜੀਨੀਅਰਾਂ ਸਮੇਤ ਇੰਜ. ਪਦਮਜੀਤ ਸਿੰਘ (ਸਰਪ੍ਰਸਤ, ਪੀਐਸਈਬੀਈਏ), ਇੰਜ. ਜਤਿੰਦਰ ਗਰਗ, ਇੰਜ. ਰਵਿੰਦਰ ਖੰਨਾ, ਇੰਜ. ਜੀ.ਐਸ. ਖਹਿਰਾ, ਇੰਜ. ਸਮਿੰਦਰ ਸਿੱਧੂ, ਇੰਜ. ਹਰੀਸ਼ ਸ਼ਰਮਾ, ਇੰਜ. ਸੁਖਵੰਤ ਸਿੰਘ, ਇੰਜ. ਜਗਤਾਰ ਸਿੰਘ, ਇੰਜ. ਸਨੇਹਦੀਪ ਬਰਾੜ, ਇੰਜ. ਅਜੈ ਪਾਲ ਸਿੰਘ ਅਟਵਾਲ, ਇੰਜ. ਜਗਦੀਪ ਗਰਚਾ, ਇੰਜ. ਗੁਰਬਿੰਦਰ ਸਿੰਘ, ਇੰਜ. ਅਰਸਜੋਤ ਸਿੰਘ, ਇੰਜ. ਗੁਰਪ੍ਰੀਤ ਪੁਰੇਵਾਲ ਅਤੇ ਇੰਜ. ਕੋਮਲ ਗੁਪਤਾ ਨੇ ਸੰਬੋਧਿਤ ਕੀਤਾ | ਸਾਰੇ ਬੁਲਾਰਿਆਂ ਨੇ ਮਜ਼ਬੂਤ ਏਕਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਦੇ ਬਿਜਲੀ ਖੇਤਰ ਦੀ ਰਾਖੀ ਲਈ ਇਕਜੁੱਟ ਹੋਣ ਦਾ ਸਰਬਸੰਮਤੀ ਨਾਲ ਸੰਕਲਪ ਲਿਆ | ਉਨ੍ਹਾਂ ਨੇ ਜਨਤਕ ਜਾਇਦਾਦਾਂ ਨੂੰ ਵੇਚਣ ਜਾਂ ਸਮਝੌਤਾ ਕਰਨ ਦੇ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕੀਤਾ ਅਤੇ ਡਰ ਪੈਦਾ ਕਰਨ, ਟੀਪੀਏ ਦੀ ਉਲੰਘਣਾ ਜਾਂ ਬਿਜਲੀ ਖੇਤਰ ਦੇ ਪੇਸ਼ੇਵਾਰ ਕੰਮਕਾਜ ਵਿਚ ਰਾਜਨੀਤਿਕ ਦਖ਼ਲਅੰਦਾਜ਼ੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੱਦ ਕਰਨ ਦਾ ਸੰਕਲਪ ਲਿਆ |
Ad Position 22
No active advertisement
ਪਿਛਲੀ ਖ਼ਬਰ ਚੋਰ ਰਾਤ ਨੂੰ ਲੈ ਗਏ ਟਰੈਕਟਰਾਂ ਦੀਆਂ ਬੈਟਰੀਆਂ ਅਗਲੀ ਖ਼ਬਰ ਮਾਨਵਤਾ ਦੀ ਸੇਵਾ ਲਈ ਨਿੱਤਰਿਆ ਪ੍ਰੈੱਸ ਕਲੱਬ ਘਨੌਰ : ਭੱਠਾ ਮਜ਼ਦੂਰਾਂ ਦੇ ਬੱਚਿਆਂ ਤੇ ਮਹਿਲਾਵਾਂ ਨੂੰ ਵੰਡੇ ਬੂਟ-ਚੱਪਲ...
Ad Position 24