27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਕੌਰ ਲਾਲੀ ਗਿੱਲ ਡੇਰਾ ਹੰਸਾਲੀ ਵਿਖੇ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 27-04-2026
ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ (ਮਨਪ੍ਰੀਤ ਸਿੰਘ)-ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਤਪ ਅਸਥਾਨ ਵਿਖੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਕੌਰ ਲਾਲੀ ਗਿੱਲ ਨੇ ਨਤਮਸਤਕ ਹੋ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਚਰਨ ਸੇਵਕ ਬਾਬਾ ਪਰਮਜੀਤ ਸਿੰਘ ਨੇ ਰਾਜ ਕੌਰ ਲਾਲੀ ਗਿੱਲ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਸੇਵਾ ਵਿਚ ਲਾਇਆ ਤੇ ਗ਼ਰੀਬਾਂ ਲੋੜਵੰਦਾਂ ਅਤੇ ਬੇਸਹਾਰਿਆਂ ਦੀ ਮਦਦ ਲਈ ਹਮੇਸ਼ਾ ਅੱਗੇ ਵੱਧ ਕੇ ਕਾਰਜ ਕੀਤੇ | ਜਿਨ੍ਹਾਂ ਦੀਆਂ ਸਿੱਖਿਆਵਾਂ ਤੇ ਕੀਤੇ ਕਾਰਜਾਂ ਤੋਂ ਸਾਨੂੰ ਸੇਧ ਲੈ ਕੇ ਵਧੀਆ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਕਿਰਪਾ ਨਾਲ ਹੰਸਾਲੀ ਸਾਹਿਬ ਵਿਖੇ ਸਕੂਲ, ਕਾਲਜ ਚੱਲ ਰਹੇ ਹਨ ਤੇ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੁਆਰਾ ਬਾਬਾ ਜੀ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਗਰਮੀ ਦੇ ਮੌਸਮ ਵਿਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਤੇ ਹੰਸਾਲੀ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸ਼ੁੱਭ ਦਿਹਾੜੇ 'ਤੇ ਗ਼ਰੀਬ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ, ਜੋਕਿ ਅਤਿ ਸ਼ਲਾਘਾਯੋਗ ਕਾਰਜ ਹਨ | ਇਸ ਮੌਕੇ ਅਮਰਿੰਦਰ ਸਿੰਘ ਮਡੋਫਲ ਮੈਂਬਰ ਜ਼ਿਲ੍ਹਾ ਪਰਿਸ਼ਦ, ਸਾਧੂ ਰਾਮ ਭੱਟਮਾਜਰਾ, ਰਜਿੰਦਰ ਸਿੰਘ ਗਰੇਵਾਲ, ਪਿਆਰਾ ਸਿੰਘ, ਮਨਜੀਤ ਸਿੰਘ ਸਰਹਿੰਦ, ਅਵਤਾਰ ਸਿੰਘ, ਗੁਰਤੇਜ ਸਿੰਘ ਅੰਬਾਲਾ, ਬਾਪੂ ਗੁਰਦੇਵ ਸਿੰਘ, ਮੋਹਨ ਸਿੰਘ ਡੰਗੇੜੀਆਂ, ਨਿਰਲੇਪ ਸਿੰਘ ਸਰਹਿੰਦ, ਮੋਹਨ ਸਿੰਘ ਬਧੋਛੀ, ਹਰੀ ਸਿੰਘ ਅਤੇ ਹੋਰ
Ad Position 22
No active advertisement
ਪਿਛਲੀ ਖ਼ਬਰ ਖਮਾਣੋਂ ਵਿਖੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਅਗਲੀ ਖ਼ਬਰ ਪੀ.ਆਈ.ਐਮ.ਟੀ 'ਚ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ
Ad Position 24