ਪੀ.ਆਈ.ਐਮ.ਟੀ 'ਚ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ
ਅਜੀਤ ਡੈਸਕ
27-04-2026
ਸਮਾਰੋਹ ਦੌਰਾਨ ਕਈ ਤਰ੍ਹਾਂ ਦੇ ਖ਼ਿਤਾਬ ਵੀ ਭੇਟ ਕੀਤੇ ਗਏ | ਰਕਸ਼ਿਤ ਗੌਤਮ ਐੱਮ.ਬੀ.ਏ.-ਚੌਥਾ ਸਮੈਸਟਰ ਨੂੰ ਮਿਸਟਰ ਹੈਂਡਸਮ ਦਾ ਖ਼ਿਤਾਬ ਦਿੱਤਾ ਗਿਆ ਅਤੇ ਆਂਚਲ ਠਾਕੁਰ ਬੀ.ਬੀ.ਏ.-6ਵਾਂ ਸਮੈਸਟਰ ਨੂੰ ਮਿਸ ਗੋਰਜੀਅਸ ਦਾ ਖ਼ਿਤਾਬ ਦਿੱਤਾ ਗਿਆ | ਵੰਸ਼ ਕਸ਼ਯਪ ਬੀ.ਸੀ.ਏ.-6ਵਾਂ ਸਮੈਸਟਰ ਨੂੰ ਮਿਸਟਰ ਫੈਸ਼ਨ ਇੰਸਟਾ ਅਤੇਰੀਆ ਬੀ.ਸੀ.ਏ.-6ਵਾਂ ਸਮੈਸਟਰ ਨੂੰ ਮਿਸ ਫੈਸ਼ਨ ਇੰਸਟਾ ਦਾ ਖ਼ਿਤਾਬ ਦਿੱਤਾ ਗਿਆ | ਇਸ ਮੌਕੇ ਪੀ.ਆਈ.ਐਮ.ਟੀ.ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੀ.ਆਈ.ਐੱਮ.ਟੀ. ਵਿਚ ਪ੍ਰਾਪਤ ਸਿੱਖਿਆ ਅਤੇ ਤਜਰਬਾ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਸਫ਼ਲਤਾ ਪ੍ਰਾਪਤ ਕਰਨ ਵਿਚ ਮਦਦ ਕਰੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਿਕ ਰਵੱਈਆ ਅਪਣਾਉਣ ਲਈ ਉਤਸ਼ਾਹਿਤ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਅਤੇ ਸਾਰਿਆਂ ਨੇ ਮਿਲ ਕੇ ਇਸ ਵਿਦਾਇਗੀ ਸਮਾਰੋਹ ਨੂੰ ਇਕ ਯਾਦਗਾਰੀ ਪਲ ਵਜੋਂ ਯਾਦ ਕੀਤਾ |