27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੰਜਾਬ 'ਚ 'ਆਪ' ਦੇ ਇਤਿਹਾਸ ਦੁਹਰਾਉਣ ਦੇ ਸੁਪਨੇ ਅਧੂਰੇ ਹੀ ਰਹਿਣਗੇ-ਕੈਪ. ਬਾਜਵਾ

Ad Position 21
No active advertisement
ਅਜੀਤ ਡੈਸਕ 27-04-2026
ਅਮਲੋਹ, 26 ਅਪ੍ਰੈਲ (ਕੇਵਲ ਸਿੰਘ)-2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭ ਚੋਣਾਂ ਲਈ ਰਾਜਨੀਤਕ ਪਾਰਟੀਆਂ ਹੁਣ ਤੋਂ ਹੀ ਪੱਬਾਂ ਭਾਰ ਹਨ | ਰੈਲੀਆਂ, ਜਲਸਿਆਂ, ਨੁੱਕੜ ਮੀਟਿੰਗਾਂ ਰੋਡ ਸੋਅ ਅਤੇ ਨਿੱਜੀ ਸੰਪਰਕ ਦੁਆਰਾ ਜਨਤਾਂ ਨੂੰ ਲੁਭਾਉਣ ਲਈ ਦਿਨ ਰਾਤ ਇਕ ਕਰ ਰਹੀਆਂ ਹਨ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ, ਮੈਂਬਰ ਜ਼ਿਲ੍ਹਾ ਸੈਨਿਕ ਬੋਰਡ ਅਤੇ ਰਾਸ਼ਟਰਪਤੀ ਐਵਾਰਡੀ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਕੈਪਟਨ ਬਾਜਵਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਤੇ ਝਾਤੀ ਮਾਰੀਏ ਤਾਂ ਲੱਗਦਾ ਹੈ ਕਿ ਪੰਜਾਬ ਵਿਚ ਵਿਕਾਸ ਘੱਟ ਅਤੇ ਫੋਕੇ ਪ੍ਰਚਾਰ ਦਾ ਬੋਲ ਬਾਲਾ ਹੀ ਰਿਹਾ ਹੈ | ਪਿਛਲੇ ਚਾਰ ਸਾਲਾਂ ਵਿਚ ਆਮ ਆਦਮੀ ਦੀ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਵਿਚ ਹੋਰ ਡੋਬ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਦੀ ਜਨਤਾ ਹੁਣ ਆਪਣੇ ਕੀਤੇ 'ਤੇ ਪਛਤਾ ਰਹੀ ਹੈ | ਸਮੁੱਚੇ ਪੰਜਾਬ ਦੇ ਵਰਤਮਾਨ ਘਟਨਾ ਚੱਕਰ ਤੇ ਝਾਤੀ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪੱਲੜਾ ਹੀ ਭਾਰੀ ਲੱਗਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਆਈ.ਐਮ.ਟੀ 'ਚ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਅਗਲੀ ਖ਼ਬਰ ਪੰਜਾਬ 'ਚ 'ਆਪ' ਦੇ ਇਤਿਹਾਸ ਦੁਹਰਾਉਣ ਦੇ ਸੁਪਨੇ ਅਧੂਰੇ ਹੀ ਰਹਿਣਗੇ-ਕੈਪ. ਬਾਜਵਾ
Ad Position 24