27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼੍ਰੋਮਣੀ ਅਕਾਲੀ ਦਲ ਨੂੰ ਸਰਹਿੰਦ ਸ਼ਹਿਰ 'ਚ ਮਿਲਿਆ ਵੱਡਾ ਜਨ ਸਮਰਥਨ

Ad Position 21
No active advertisement
ਅਜੀਤ ਡੈਸਕ 28-04-2026
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਪਾਰਟੀ ਨੂੰ ਸਰਹਿੰਦ ਸ਼ਹਿਰ ਵਿਖੇ ਉਸ ਵੇਲੇ ਵੱਡਾ ਜਨ ਸਮਰਥਨ ਮਿਲਿਆ, ਜਦੋਂ ਇਲਾਕੇ ਦੇ 50 ਤੋਂ ਵੱਧ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਸਿਰੋਪਾਉ ਦੇ ਕੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ | ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਅੱਜ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਹਰਜਿੰਦਰ ਕੁਮਾਰ, ਪਵਨ ਕੁਮਾਰ, ਵਿਜੇ, ਲੱਕੀ, ਬੂਟਾ, ਨਰਿੰਦਰ, ਅਰੁਣ, ਰਾਜ ਕੁਮਾਰ, ਅਮਰੀਸ਼ ਕੁਮਾਰ, ਬਬਲਪ੍ਰੀਤ ਕੌਰ, ਸ਼ਿੰਗਾਰ ਰਾਣੀ, ਸਵਿਤਾ ਰਾਣੀ, ਬਬਲੀ ਦੇਵੀ, ਦੀਪਕ ਕੁਮਾਰ, ਅਨਿਲ ਕੁਮਾਰ, ਪਰਵੀਨ ਬੋਬੀ, ਗੁਰਸੇਵਕ ਸਨੀ, ਲੱਕੀ, ਪਵਨ ਕੁਮਾਰ ਕਾਲੀ, ਵਿਜੈ ਕੁਮਾਰ, ਅਨਿਲ, ਅਰੁਣ ਕੁਮਾਰ, ਭੋਲੀ, ਵੀਰ, ਸੋਨਾ ਸ਼ਰਮਾ, ਮਨੀ, ਸੁਨੀਲ ਕੁਮਾਰ ਆਦਿ ਸ਼ਾਮਿਲ ਹਨ, ਨੇ ਕਿਹਾ ਕਿ ਉਹ 'ਬਦਲਾਅ' ਦੀ ਉਮੀਦ ਵਿਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ, ਪਰ ਪਾਰਟੀ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਸਿਰਫ਼ ਵੋਟਾਂ ਲੈਣ ਤੱਕ ਹੀ ਵਾਅਦੇ ਕੀਤੇ ਸਨ, ਪਰ ਜ਼ਮੀਨੀ ਪੱਧਰ 'ਤੇ ਵਰਕਰਾਂ ਅਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ | ਇਸ ਮੌਕੇ ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ | ਜਿਸ ਕਰਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ 'ਆਪ' ਨੂੰ ਅਲਵਿਦਾ ਆਖ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਪਰਿਵਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾਉਣ 'ਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ | ਇਸ ਮੌਕੇ ਮਨੀਸ਼ ਕੁਮਾਰ, ਹਰਪ੍ਰੀਤ ਸਿੰਘ ਪ੍ਰਧਾਨ ਸਰਹਿੰਦ ਸ਼ਹਿਰ, ਬਲਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਕੋਹਲੀ, ਤਰੁਣ ਦੇਵੀ, ਮੰਗਤ ਕੁਮਾਰ, ਬਲਜੀਤ ਸਿੰਘ ਦਿਓਲ, ਗੁਲਜਾਰੀ ਲਾਲ, ਬਲਜਿੰਦਰ ਸਿੰਘ ਜਲਵੇੜੀ ਗਹਿਲਾਂ, ਮਨਪ੍ਰੀਤ ਸਿੰਘ ਮਨੀ, ਕੁਲਵੀਰ ਸਿੰਘ, ਗੁਰਤੇਜ
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਜ਼ ਅਫ਼ਸਰ ਵਲੋਂ ਜਨਗਣਨਾ 2027 ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਪੰਜਾਬ ਨੂੰ ਲੋਟੂ ਟੋਲਿਆਂ ਤੋਂ ਬਚਾਉਣ ਲਈ ਪੰਥ ਦਰਦੀ ਇਕ ਮੰਚ 'ਤੇ ਇਕੱਠੇ ਹੋਣ-ਆਗੂ ਵਾਰਿਸ ਪੰਜਾਬ ਤੇ ਪੁਨਰ ਸੁਰਜੀਤ
Ad Position 24