28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਕਦੇ ਪੰਜਾਬੀਆਂ ਨਾਲ ਵਫ਼ਾ ਨਹੀਂ ਕਰ ਸਕਦੀਆਂ-ਐਡਵੋਕੇਟ ਸੈਂਪਲਾ

Ad Position 21
No active advertisement
ਅਜੀਤ ਡੈਸਕ 28-04-2026
ਖਮਾਣੋਂ, 27 ਅਪ੍ਰੈਲ (ਜੋਗਿੰਦਰ ਪਾਲ)-ਦਿੱਲੀ ਤੋਂ ਚੱਲਦੀਆਂ ਸਰਕਾਰਾਂ ਕਦੇ ਵੀ ਪੰਜਾਬ, ਪੰਜਾਬੀਅਤ ਦੀ ਗੱਲ ਨਹੀਂ ਕਰਦੀਆਂ, ਸਗੋਂ ਧਾੜਵੀਆਂ ਵਾਂਗ ਪੰਜਾਬ ਦੇ ਸ੍ਰੋਤਾਂ ਦੀ ਲੁੱਟ ਕਰਕੇ ਪੰਜਾਬ ਦੇ ਨਾਂਅ 'ਤੇ ਆਪਣੀਆਂ ਦੁਕਾਨਦਾਰੀਆਂ ਚਲਾਉਂਦੀਆਂ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਬਸੀ ਪਠਾਣਾਂ ਦੇ ਨੌਜਵਾਨ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਲੀਗਲ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੇ ਖਮਾਣੋਂ ਵਿਖੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਘੁਮਾਣ ਦੇ ਗ੍ਰਹਿ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਦੇ ਛੇ ਰਾਜ ਸਭਾ ਮੈਂਬਰ ਅਤੇ ਇਕ ਦਿੱਲੀ ਦੇ ਰਾਜ ਸਭਾ ਮੈਂਬਰ ਨੇ ਇਸ ਪਾਰਟੀ ਨਾਲ ਆਪਣਾ ਮੋਹ ਭੰਗ ਹੁੰਦਾ ਦੇਖ ਆਪਣਾ ਨਵਾਂ ਸਿਆਸੀ ਏਜੰਡਾ ਜ਼ਾਹਿਰ ਕੀਤਾ ਹੈ | ਇਸ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਇਹ ਪਾਰਟੀ ਸਿਰਫ਼ ਰਾਜ ਸੱਤਾ ਲਈ ਪੰਜਾਬੀਆਂ ਦੇ ਖ਼ੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਲਈ ਆਈ ਹੈ, ਜਦਕਿ ਇਨ੍ਹਾਂ ਦੇ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ | ਸੈਂਪਲਾ ਨੇ ਕਿਹਾ ਕਿ ਅੱਜ ਇਨ੍ਹਾਂ ਦੇ ਬਣਾਏ ਹੋਏ ਐਮ.ਪੀ. ਵੀ ਇਨ੍ਹਾਂ ਦੇ ਤਾਨਾਸ਼ਾਹੀ ਰਵੱਈਏ ਨੂੰ ਦੇਖਦੇ ਹੋਏ ਛੱਡ ਕੇ ਭੱਜਣ ਨੂੰ ਤਰਜੀਹ ਦੇ ਰਹੇ ਹਨ ਅਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਹਾਲਾਤਾਂ 'ਤੇ ਛੱਡ ਕੇ ਆਪਣੇ ਭਵਿੱਖ ਦੀ ਪ੍ਰਵਾਹ ਕਰਦੇ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੜਾਈ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਜ਼ਿੰਮੇਵਾਰ ਪਾਰਟੀ ਹੈ, ਜਿਸ ਨੇ ਹਰ ਸਮੇਂ ਪੰਜਾਬੀਆਂ ਲਈ ਹਰ ਕੁਰਬਾਨੀ ਕੀਤੀ ਹੈ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ | ਇਸ ਮੌਕੇ ਜਥੇਦਾਰ ਕਸ਼ਮੀਰਾ ਸਿੰਘ, ਮਨਦੀਪ ਸਿੰਘ ਘੁਮਾਣ ਅਤੇ ਅਵਤਾਰ ਸਿੰਘ ਕੰਗ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਵਾਂ ਨੂੰ 15 ਸੌ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ ਦਾ ਵਜ਼ੀਫ਼ਾ ਤੇ ਸਕਾਲਰਸ਼ਿਪ ਜਾਰੀ ਕਰੇ ਮਾਨ ਸਰਕਾਰ-ਸੁਹਾਗਹੇ... ਅਗਲੀ ਖ਼ਬਰ ਵਰਲਡ ਯੂਨੀਵਰਸਿਟੀ 'ਚ ਉੱਭਰ ਰਹੀਆਂ ਤਕਨੀਕੀ ਰੁਝਾਨਾਂ ਤੇ ਕਰੀਅਰ ਮੌਕਿਆਂ 'ਤੇ ਵਿਸ਼ੇਸ਼ ਲੈਕਚਰ
Ad Position 24