ਜਖਵਾਲੀ, 27 ਅਪ੍ਰੈਲ (ਨਿਰਭੈ ਸਿੰਘ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਚਲਾਈ ਜਾ ਰਹੀ 'ਮਾਵਾਂ ਧੀਆਂ ਸਤਿਕਾਰ ਯੋਜਨਾਂ' ਬਾਰੇ ਸਮਾਜ ਸੇਵਕ ਤੇ ਦਲਿਤ ਆਗੂ ਗੁਰਮੁਖ ਸਿੰਘ ਸੁਹਾਗਹੇੜੀ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਦਲਿਤ ਸਮਾਜ ਦੀਆਂ ਔਰਤਾਂ ਨੂੰ 15 ਸੌ ਰੁਪਏ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਬੱਚੇ ਜੋ ਕਾਲਜਾਂ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਬੱਚਿਆਂ ਦਾ ਸਰਕਾਰ ਨੂੰ ਵਜ਼ੀਫ਼ਾ ਜਾਂ ਸਕਾਲਰਸ਼ਿਪ ਜਲਦ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਦਲਿਤ ਬੱਚਿਆਂ ਨੂੰ ਕਾਲਜਾਂ ਤੋਂ ਡਿਗਰੀਆਂ ਲੈਣ ਤੇ ਅਗਲੇਰੀਆਂ ਕਲਾਸਾਂ ਵਿਚ ਦਾਖਲਾ ਲੈਣ ਲਈ ਕੋਈ ਸਮੱਸਿਆ ਨਾ ਆਵੇ | ਸ. ਸੁਹਾਗਹੇੜੀ ਨੇ ਕਿਹਾ ਕਿ ਉਚੇਰੀ ਸਿੱਖਿਆਂ ਨੂੰ ਲੈ ਕੇ ਬੱਚਿਆਂ ਨੇ ਆਪਣਾ ਭਵਿੱਖ ਤੈਅ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਹੁੰਦਾ ਹੈ ਪਰ ਵਜ਼ੀਫ਼ਾ ਜਾਂ ਸਕਾਲਰਸ਼ਿਪ ਨਾ ਆਉਣ ਕਰਕੇ ਬੱਚੇ ਅਤੇ ਮਾਪੇ ਚਿੰਤਤ ਹਨ |