13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੰਤ ਰਾਮਪਾਲ ਦੇ ਵਿਸ਼ਵ ਸ਼ਾਂਤੀ ਮਹਾਂਅਨੁਸ਼ਠਾਨ ਲਈ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਦੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 29-04-2026
ਖਮਾਣੋਂ, 28 ਅਪ੍ਰੈਲ (ਜੋਗਿੰਦਰ ਪਾਲ)-'ਵਿਸ਼ਵ ਸ਼ਾਂਤੀ ਮਹਾਨੁਸ਼ਠਾਨ 2026' ਦੇ ਸਫਲ ਆਯੋਜਨ ਨੂੰ ਯਕੀਨੀ ਬਣਾਉਣ ਲਈ ਸਤਲੋਕ ਆਸ਼ਰਮ ਖਮਾਣੋਂ ਵਿਚ ਸੇਵਾਦਾਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਇਹ ਤਿੰਨ ਦਿਨਾਂ ਦਾ ਮਹਾਨ ਸਮਾਗਮ ਸੰਤ ਰਾਮਪਾਲ ਦੀ ਅਗਵਾਈ ਹੇਠ 1, 2 ਅਤੇ 3 ਮਈ ਨੂੰ ਦੇਸ਼-ਵਿਦੇਸ਼ ਦੇ ਵੱਖ-ਵੱਖ ਆਸ਼ਰਮਾਂ ਵਿਚ ਮਨਾਇਆ ਜਾ ਰਿਹਾ ਹੈ | ਮੀਟਿੰਗ ਦੌਰਾਨ ਸਮਾਗਮ ਨਾਲ ਸਬੰਧਿਤ ਸਮੁੱਚੇ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ | ਪ੍ਰਬੰਧਕ ਸੇਵਾਦਾਰਾਂ ਵਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿੰਗ ਬਣਾਏ ਗਏ ਅਤੇ ਸੇਵਾਦਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਡਿਊਟੀਆਂ ਸੌਂਪੀਆਂ ਗਈਆਂ | ਆਵਾਜਾਈ, ਰਹਿਣ-ਸਹਿਣ, ਭੰਡਾਰਾ, ਸੁਰੱਖਿਆ ਅਤੇ ਸਫ਼ਾਈ ਵਰਗੇ ਹਰੇਕ ਪੱਖ ਨੂੰ ਧਿਆਨ ਵਿਚ ਰੱਖਦਿਆਂ ਵਿਸਥਾਰਪੂਰਵਕ ਯੋਜਨਾਬੰਦੀ ਕੀਤੀ ਗਈ | ਮੀਡੀਆ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 1 ਮਈ ਨੂੰ ਸੰਤ ਗ਼ਰੀਬ ਦਾਸ ਦੀ ਅੰਮਿ੍ਤ ਬਾਣੀ ਦੇ ਪਾਠ ਪ੍ਰਕਾਸ਼ ਨਾਲ ਕੀਤੀ ਜਾਵੇਗੀ | 2 ਮਈ ਨੂੰ ਵੱਡੇ ਪੱਧਰ 'ਤੇ ਸਮਾਜ ਸੇਵਾ ਦੇ ਤਹਿਤ ਦਹੇਜ ਰਹਿਤ ਵਿਆਹ ਅਤੇ ਖ਼ੂਨਦਾਨ ਕੈਂਪ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਹਜ਼ਾਰਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ | ਸਮਾਗਮ ਦੇ ਅੰਤਿਮ ਦਿਨ 3 ਮਈ ਨੂੰ ਸੰਤ ਗ਼ਰੀਬ ਦਾਸ ਦੀ ਅੰਮਿ੍ਤ ਬਾਣੀ ਦੇ ਭੋਗ ਪਾਏ ਜਾਣਗੇ | ਇਸ ਮੌਕੇ 'ਤੇ ਸੰਤ ਰਾਮਪਾਲ ਵਲੋਂ ਸਤਸੰਗ ਪ੍ਰਵਚਨਾਂ ਰਾਹੀਂ ਸੱਚੇ ਅਧਿਆਤਮਿਕ ਗਿਆਨ ਦੀ ਵਰਖਾ ਕੀਤੀ ਜਾਵੇਗੀ | ਇਹ ਸਮਾਗਮ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਨੇਪਾਲ ਦੇ ਵੱਖ-ਵੱਖ ਸਤਲੋਕ ਆਸ਼ਰਮਾਂ ਵਿਚ ਇਕੱਠੇ ਕਰਵਾਇਆ ਜਾਵੇਗਾ | ਅਖੀਰ ਵਿਚ ਆਯੋਜਕਾਂ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਵਿਸ਼ਾਲ ਸਮਾਗਮ ਦਾ ਹਿੱਸਾ ਬਣਨ ਅਤੇ ਵਿਸ਼ਵ ਸ਼ਾਂਤੀ ਤੇ ਮਨੁੱਖਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਉਣ |
Ad Position 22
No active advertisement
ਪਿਛਲੀ ਖ਼ਬਰ ਮੁੜ ਵਸੇਬਾ ਕੇਂਦਰ ਵਿਚ ਕਿੱਤਾਮੁਖੀ ਕੋਰਸ ਕਰਵਾਏ ਜਾਣ-ਪੂਜਾ ਸਿਆਲ ਗਰੇਵਾਲ ਅਗਲੀ ਖ਼ਬਰ ਪੰਜਾਬ 'ਚ ਕਾਨੂੰਨ-ਵਿਵਸਥਾ ਨਿਘਾਰ ਵੱਲ, 'ਆਪ' ਸਰਕਾਰ ਨਾਕਾਮ-ਕੁਲਜੀਤ ਸਿੰਘ ਨਾਗਰਾ
Ad Position 24