02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਤਲੋਕ ਆਸ਼ਰਮ ਖਮਾਣੋਂ ਵਿਖੇ ਵਿਸ਼ਵ ਸ਼ਾਂਤੀ ਮਹਾਨੁਸ਼ਠਾਨ ਸਮਾਗਮ ਆਰੰਭ ਸੰਤ ਰਾਮਪਾਲ ਨੇ ਧਾਰਮਿਕ ਏਕਤਾ ਅਤੇ ਸਮਾਜਿਕ ਭਾਈਚਾਰੇ ਦਾ ਸੰਦੇਸ਼ <br/>

Ad Position 21
No active advertisement
ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਰਾਮਪਾਲ ਵਰਚੂਅਲ ਸਤਸੰਗ ਕਰਦੇ ਹੋਏ ਤੇ ਹਾਜ਼ਰ ਸੰਗਤ¢ ਤਸਵੀਰਾਂ: ਜੋਗਿੰਦਰ ਪਾਲ <br/> 02-05-2026
ਖਮਾਣੋਂ, 1 ਮਈ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਰਾਮਪਾਲ ਦੀ ਪਵਿੱਤਰ ਹਜ਼ੂਰੀ ਵਿਚ ਵਿਸ਼ਵ ਸ਼ਾਂਤੀ ਮਹਾਨੁਸ਼ਠਾਨ ਸਮਾਗਮ ਦੀ ਸ਼ੁਰੂਆਤ ਧੂਮਧਾਮ ਨਾਲ ਹੋ ਗਈ¢ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ਾਲ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸੰਤ ਗ਼ਰੀਬ ਦਾਸ ਦੀ ਅੰਮਿ੍ਤਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਨਾਲ ਸਮਾਗਮਾਂ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ¢ ਇਸ ਮੌਕੇ ਸੰਤ ਰਾਮਪਾਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ, ਖ਼ਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਉਨ੍ਹਾਂ ਦਾ ਮੁੱਖ ਉਦੇਸ਼ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੁਖੀ ਨਹੀਂ ਹੋਣ ਦਿੱਤਾ ਜਾਵੇਗਾ¢ ਉਨ੍ਹਾਂ ਨੇ ਅੰਨਪੂਰਨਾ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਹਿਤ ਹਰ ਲੋੜਵੰਦ ਲਾਚਾਰ ਪਰਿਵਾਰਾਂ ਨੂੰ ਰੋਟੀ, ਕੱਪੜਾ, ਸਿੱਖਿਆ ਅਤੇ ਮਕਾਨ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਲਈ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ¢ ਸਮਾਗਮ ਦੌਰਾਨ ਸੰਤ ਰਾਮਪਾਲ ਦੇ ਮਾਰਗਦਰਸ਼ਨ ਹੇਠ ਚੱਲ ਰਹੀਆਂ ਸਮਾਜ ਸੇਵਾ ਦੀਆਂ ਕਈ ਗਤੀਵਿਧੀਆਂ ਦਾ ਵੀ ਜ਼ਿਕਰ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਦਹੇਜ ਰਹਿਤ ਵਿਆਹ, ਨਸ਼ਾ ਮੁਕਤੀ ਅਭਿਆਨ, ਮੁਫ਼ਤ ਖ਼ੂਨਦਾਨ ਕੈਂਪ ਅਤੇ ਗ਼ਰੀਬ ਵਰਗ ਲਈ ਸਹਾਇਤਾ ਮੁਹਿੰਮਾਂ ਸ਼ਾਮਿਲ ਹਨ, ਜੋ ਸਮਾਜ ਵਿਚ ਵੱਡਾ ਸਕਾਰਾਤਮਿਕ ਬਦਲਾਅ ਲਿਆ ਰਹੀਆਂ ਹਨ¢ ਇਸ ਸਮਾਗਮ ਦੌਰਾਨ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ, ਜਿਸ ਰਾਹੀਂ ਗਹਿਰੇ ਅਧਿਆਤਮਿਕ ਗਿਆਨ ਨੂੰ ਸਰਲ ਤਰੀਕੇ ਨਾਲ ਸਮਝਾਇਆ ਗਿਆ¢ 2 ਮਈ ਨੂੰ ਸਮਾਗਮ ਦੇ ਦੂਸਰੇ ਦਿਨ ਦਹੇਜ ਰਹਿਤ ਵਿਆਹ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਆਯੋਜਿਤ ਕੀਤੇ ਜਾਣਗੇ¢

Ad Position 22
No active advertisement
ਪਿਛਲੀ ਖ਼ਬਰ 'ਮਾਮਲਾ ਪਾਣੀ ਦੀ ਨਿਕਾਸੀ ਨਾ ਹੋਣ ਦਾ' ਰੋਡ ਜਾਮ ਕਰ ਕੇ ਸ਼ਹੀਦਗੜ੍ਹ ਵਾਸੀਆਂ ਨੇ ਪ੍ਰਸ਼ਾਸਨ ਤੇ ਵਿਧਾਇਕ ਖ਼ਿਲਾਫ਼ ਕੀਤੀ... ਅਗਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਲੈਣ ਲਈ ਰਜਿਸਟ੍ਰੇਸ਼ਨ ਲਾਜ਼ਮੀ <br/>
Ad Position 24
No active advertisement