22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗਰੈਜੂਏਸ਼ਨ ਸਮਾਗਮ ਦੌਰਾਨ ਪਾਈਨ ਗਰੋਵ ਦੇ ਬੱਚਿਆਂ ਨੇ ਜਿੱਤਿਆ ਦਿਲ

Ad Position 21
No active advertisement
ਅਜੀਤ ਡੈਸਕ 03-05-2026
ਬਸੀ ਪਠਾਣਾਂ, 2 ਮਈ (ਪੱਤਰ ਪ੍ਰੇਰਕ)-ਪਾਈਨ ਗਰੋਵ ਪਬਲਿਕ ਸਕੂਲ ਬਸੀ ਪਠਾਣਾਂ ਵਿਚ ਸੈਸ਼ਨ 2025-26 ਦਾ ਕਿੰਡਰਗਾਰਟਨ ਗਰੈਜੂਏਸ਼ਨ ਸਮਾਗਮ ਮਨਾਇਆ ਗਿਆ¢ ਇਸ ਮੌਕੇ ਸਕੂਲ ਦੇ ਪ੍ਰਧਾਨ ਵਿਜੇ ਕੌਸ਼ਲ, ਚੇਅਰਪਰਸਨ ਵੀਨਾ ਕੋਸ਼ਲ, ਪਿ੍ੰਸੀਪਲ ਨੀਤੂ ਕੁਮਾਰ, ਅਧਿਆਪਕਾਂ ਅਤੇ ਮਾਤਾ-ਪਿਤਾ ਦੀ ਹਾਜ਼ਰੀ ਨੇ ਸਮਾਗਮ ਦੀਆਂ ਰਣਕਾਂ ਨੂੰ ਚੌਗੁਣਾ ਕਰ ਦਿੱਤਾ¢ ਪ੍ਰੋਗਰਾਮ ਦੀ ਸ਼ੁਰੂਆਤ ਜੋਤ ਪ੍ਰਚੰਡ ਨਾਲ ਹੋਈ | ਨੰਨੇ-ਮੁੰਨੇ ਬੱਚਿਆਂ ਨੇ ਆਪਣੀਆਂ ਮਾਸੂਮ ਮੁਸਕਾਨਾਂ ਅਤੇ ਰੰਗ-ਬਰੰਗੀਆਂ ਪੇਸ਼ਕਾਰੀਆਂ ਨਾਲ ਸਭ ਦਾ ਦਿਲ ਜਿੱਤ ਲਿਆ | ਵੈਲਕਮ ਡਾਂਸ, ਰਾਈਮਜ਼ ਅਤੇ ਵੱਖ-ਵੱਖ ਸੰਸਕ੍ਰਿਤਿਕ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਮੋਹ ਲਿਆ¢ ਸਕੂਲ ਦੇ ਪੈ੍ਰਜ਼ੀਡੈਂਟ ਵਿਜੈ ਕÏਸ਼ਲ, ਚੇਅਰ ਪਰਸਨ ਵੀਨਾ ਕੋਸ਼ਲ, ਪਿ੍ੰਸੀਪਲ ਨੀਤੂ ਕੁਮਾਰ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਦੀ ਪ੍ਰਗਤੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਦਿਨ ਸਿਰਫ਼ ਗਰੈਜੂਏਸ਼ਨ ਦਾ ਨਹੀਂ, ਸਗੋਂ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ | ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਨੰਨੇ ਗ੍ਰੈਜੂਏਟਸ ਨੂੰ ਡਿਗਰੀਆਂ ਵੀ ਦਿੱਤੀਆਂ ਗਈਆਂ¢ ਖ਼ਾਸ ਗੱਲ ਇਹ ਰਹੀ ਕਿ ਮਾਪਿਆਂ ਤੇ ਬੱਚਿਆਂ ਦੀਆਂ ਖ਼ੁਸ਼ੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਵਾਲਮੀਕਿ ਮੰਦਰ ਕਮੇਟੀ ਭੜੀ ਨੇ ਸਕੂਲੀ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਜਥੇਦਾਰ ਗੜ੍ਹੀ ਦੀ ਭੈਣ ਨਮਿਤ ਸ਼ਰਧਾਂਜਲੀ ਸਮਾਗਮ 'ਚ ਪੁੱਜੇ ਰਾਜਨੀਤਕ ਅਤੇ ਧਾਰਮਿਕ ਆਗੂ
Ad Position 24