22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਬੀਰ ਜੀ ਦਾ ਗਿਆਨ ਪੂਰੇ ਸੰਸਾਰ ਨੂੰ ਇਕ ਕਰੇਗਾ-ਸੰਤ ਰਾਮਪਾਲ

Ad Position 21
No active advertisement
ਅਜੀਤ ਡੈਸਕ 03-05-2026
ਖਮਾਣੋਂ, 2 ਮਈ (ਜੋਗਿੰਦਰ ਪਾਲ)-ਵਿਸ਼ਵ ਸ਼ਾਂਤੀ ਮਹਾਂਅਨੁਸ਼ਠਾਨ ਸਮਾਗਮ ਦੇ ਦੂਜੇ ਦਿਨ ਸਤਲੋਕ ਆਸ਼ਰਮ ਖਮਾਣੋਂ ਵਿਖੇ ਸਮਾਜਿਕ ਸੇਵਾ ਅਤੇ ਸੁਧਾਰਕ ਉਪਰਾਲਿਆਂ ਨੂੰ ਪ੍ਰਮੁੱਖਤਾ ਦਿੰਦਿਆਂ ਖ਼ੂਨਦਾਨ ਕੈਂਪ ਅਤੇ ਦਹੇਜ ਰਹਿਤ ਵਿਆਹ ਸਮਾਰੋਹ ਆਯੋਜਿਤ ਕੀਤੇ ਗਏ | ਇਸ ਮੌਕੇ ਮਨੁੱਖਤਾ, ਸਾਦਗੀ ਅਤੇ ਸਮਾਜਕ ਸਮਾਨਤਾ ਦਾ ਵਿਲੱਖਣ ਦਰਸ਼ਨ ਵੇਖਣ ਨੂੰ ਮਿਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਜੀ.ਆਈ. ਚੰਡੀਗੜ੍ਹ, ਹੋਮੀਓ ਭਾਵਾ ਬਲੱਡ ਬੈਂਕ ਚੰਡੀਗੜ੍ਹ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਲਗਪਗ 300 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਵੱਡੀ ਗਿਣਤੀ ਵਿਚ ਸੇਵਾਦਾਰਾਂ ਅਤੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ | ਇਸ ਦੇ ਨਾਲ ਹੀ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਜਿਵੇਂ ਦਹੇਜ ਪ੍ਰਥਾ, ਫਿਜ਼ੂਲ ਖ਼ਰਚੀ ਅਤੇ ਦਿਖਾਵੇ ਦੇ ਖ਼ਿਲਾਫ਼ ਸੰਦੇਸ਼ ਦਿੰਦਿਆਂ ਤਿੰਨ ਜੋੜਿਆਂ ਦੇ ਦਹੇਜ ਰਹਿਤ ਵਿਆਹ ਸਾਦਗੀ ਨਾਲ ਕਰਵਾਏ ਗਏ | ਇਹ ਵਿਆਹ ਸੰਤ ਗ਼ਰੀਬ ਦਾਸ ਦੀ ਅੰਮਿ੍ਤਬਾਣੀ ਦੇ ਉਚਾਰਨ ਨਾਲ ਕੇਵਲ 17 ਮਿੰਟਾਂ ਵਿਚ ਸੰਪੰਨ ਹੋਏ, ਜਿਸ ਨੇ ਹਾਜ਼ਰੀਨ ਨੂੰ ਗਹਿਰਾ ਪ੍ਰਭਾਵਿਤ ਕੀਤਾ | ਇਸ ਮੌਕੇ ਸੰਤ ਰਾਮਪਾਲ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਵਿਸ਼ਵ ਵਿਚ ਅਸਲ ਸ਼ਾਂਤੀ ਸਿਰਫ਼ ਕਬੀਰ ਜੀ ਦੇ ਸੱਚੇ ਅਧਿਆਤਮਿਕ ਗਿਆਨ ਰਾਹੀਂ ਹੀ ਸੰਭਵ ਹੈ, ਕਬੀਰ ਜੀ ਦਾ ਸੱਚਾ ਗਿਆਨ ਪੂਰੇ ਵਿਸ਼ਵ ਨੂੰ ਇਕ ਕਰੇਗਾ | ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਉਹ ਅਤੇ ਉਨ੍ਹਾਂ ਦੇ ਅਨੁਆਈ ਦਿਨ-ਰਾਤ ਸਮਰਪਿਤ ਹੋ ਕੇ ਇਸ ਮਿਸ਼ਨ 'ਤੇ ਕੰਮ ਕਰ ਰਹੇ ਹਨ | ਸਮਾਗਮ ਦੌਰਾਨ ਸਮਾਜ ਭਲਾਈ ਨਾਲ ਜੁੜੇ ਇਹ ਉਪਰਾਲੇ ਲੋਕਾਂ ਲਈ ਪੇ੍ਰਰਨਾ ਦਾ ਸ੍ਰੋਤ ਬਣ ਰਹੇ ਹਨ ਅਤੇ ਵਿਸ਼ਵ ਸ਼ਾਂਤੀ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਪਣੀ ਆਈ. ਡੀ. ਬਣਾਉਣੀ ਜ਼ਰੂਰੀ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਬਾਬਾ ਵਾਲਮੀਕਿ ਮੰਦਰ ਕਮੇਟੀ ਭੜੀ ਨੇ ਸਕੂਲੀ ਬੱਚਿਆਂ ਨੂੰ ਕੀਤਾ ਸਨਮਾਨਿਤ
Ad Position 24