ਬਸੀ ਪਠਾਣਾਂ, 2 ਮਈ (ਐਚ. ਐਸ. ਗÏਤਮ)- ਪਿੰਡ ਬਡਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਵੱਖ-ਵੱਖ ਕਲਾਸਾਂ ਵਿਚੋਂ ਮੈਰਿਟ ਤੇ ਆਉਣ ਵਾਲੇ ਬੱਚਿਆਂ ਦਾ ਸਕੂਲ 'ਚੋਂ ਪੜ੍ਹ ਕੇ ਗਏ ਰਿਟਾਇਰਡ ਐਸ.ਡੀ.ਓ. ਐਨ.ਆਰ.ਆਈ. ਸ਼ਮਿੰਦਰਜੀਤ ਸਿੰਘ ਗਿੱਲ ਅਤੇ ਬਡਵਾਲਾ ਵੈੱਲਫੇਅਰ ਕਲੱਬ ਦੇ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ. ਗਿੱਲ ਨੇ ਬੱਚਿਆਂ ਵਲੋਂ ਚੰਗੇ ਨੰਬਰ ਲੈਣ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਬਾਕੀ ਬੱਚਿਆਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਚੰਗੇ ਨੰਬਰ ਹਾਸਲ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਵੀ ਇਸੇ ਤਰ੍ਹਾਂ ਸਨਮਾਨ ਹੋ ਸਕੇ | ਉਨ੍ਹਾਂ ਮਿਹਨਤੀ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਮੁੱਖ ਅਧਿਆਪਕ ਸੁਧੀਰ ਕੁਮਾਰ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਸਫਲਤਾਵਾਂ ਹਾਸਿਲ ਕਰਨ ਵੱਲ ਵਧ ਰਿਹਾ ਹੈ | ਬੱਚਿਆਂ ਵਲੋਂ ਕਵਿਤਾਵਾਂ ਪੜ੍ਹੀਆਂ ਗਈਆਂ ਨਾਰੰਗ ਸਿੰਘ ਸਿੱਖਿਆ ਕੋਆਰਡੀਨੇਟਰ ਨੇ ਇਨਵੀਇਰਮੈਂਟ ਵਿਸ਼ੇ 'ਤੇ ਚਾਨਣਾ ਪਾਇਆ | ਇਸ ਮੌਕੇ ਹਰਸ਼ਰਨ ਸਿੰਘ ਡੀ.ਪੀ ਮਾਸਟਰ, ਮੰਨੀ ਸੂਦ, ਬਡਵਾਲਾ ਵੈੱਲਫੇਅਰ ਕਲੱਬ ਮੈਂਬਰ ਰਜਿੰਦਰ ਪਾਲ ਸਿੰਘ ਗਿੱਲ, ਗੁਰਬਚਨ ਸਿੰਘ ਸਾਬਕਾ ਡੀ.ਐਸ.ਪੀ., ਭਗਵੰਤ ਕੌਰ, ਬਲਜਿੰਦਰ ਕੌਰ ਮਾਵੀ ਤੋਂ ਇਲਾਵਾ ਸਕੂਲ ਅਧਿਆਪਕ ਰਵਿੰਦਰਪਾਲ ਕੌਰ, ਸ਼ਾਲੂ ਸ਼ਰਮਾ, ਨੀਲਮ ਰਾਣੀ, ਸੰਦੀਪ ਕੌਰ, ਇੰਦਰਜੀਤ ਕੌਰ, ਐਸ.ਐਸ ਅਧਿਆਪਕਾ ਮਨਦੀਪ ਕੌਰ, ਹਰਮਨ ਸਿੰਘ ਡਰਾਇੰਗ ਟੀਚਰ, ਪਰਮਜੀਤ ਸਿੰਘ ਸਹਾਇਕ ਆਦਿ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |