ਫ਼ਤਹਿਗੜ੍ਹ ਸਾਹਿਬ, 4 ਮਈ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ¢ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਦੱਸਿਆ ਕਿ ਸਕੂਲ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ਼ ਤੇ ਬੱਚਿਆਂ ਦੁਆਰਾ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਆਪਣੇ ਹੱਕਾਂ ਲਈ ਜਾਨਾਂ ਕੁਰਬਾਨ ਕਰਨ ਵਾਲੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ¢ ਉਨ੍ਹਾਂ ਦੱਸਿਆ ਕਿ ਮਜ਼ਦੂਰ ਦਿਵਸ ਦੁਨੀਆ ਭਰ ਦੇ ਉਨ੍ਹਾਂ ਕਿਰਤੀਆਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਮਿਹਨਤ ਨਾਲ ਸਮਾਜ ਅਤੇ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਚੱਲਦਾ ਹੈ¢ ਉਨ੍ਹਾਂ ਦੱਸਿਆ ਕਿ ਮਜ਼ਦੂਰ ਦਿਵਸ ਦਾ ਇਤਿਹਾਸ ਬਹੁਤ ਸੰਘਰਸ਼ਮਈ ਹੈ ਤੇ 1886 ਵਿਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮਜ਼ਦੂਰਾਂ ਨੇ ਕੰਮ ਦੇ ਘੰਟੇ 8 ਘੰਟੇ ਨਿਸ਼ਚਿਤ ਕਰਨ ਲਈ ਅੰਦੋਲਨ ਕੀਤਾ ਸੀ ਤੇ ਇਸ ਸੰਘਰਸ਼ ਵਿਚ ਕਈ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ¢ ਉਨ੍ਹਾਂ ਦੀ ਉਸ ਕੁਰਬਾਨੀ ਨੂੰ ਯਾਦ ਕਰਨ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਮਾਨਤਾ ਦੇਣ ਲਈ ਮਜਦੂਰ ਦਿਨ ਮਨਾਇਆ ਜਾਂਦਾ ਹੈ¢ ਇਸ ਮੌਕੇ ਸਕੂਲ ਸਟਾਫ਼ ਵਲੋਂ ਸਹਾਇਕ ਸੇਵਕ ਹਰਜਿੰਦਰ, ਹਰਪ੍ਰੀਤ, ਰਾਜਵਿੰਦਰ ਕਮਲ, ਅਮਰਜੀਤ, ਸੁਮਨ, ਚਰਨਜੀਤ, ਪੁਸ਼ਪਾ, ਰਾਜਵਿੰਦਰ, ਸਵਿਤਾ, ਬਲਵੀਰ ਸਿੰਘ, ਦਵਿੰਦਰ ਸਿੰਘ, ਗੁਰਜੰਟ ਸਿੰਘ, ਗਗਨਦੀਪ ਸਿੰਘ, ਰਜਿੰਦਰ ਸਿੰਘ, ਰਮਜੋਤ ਸਿੰਘ, ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ, ਗੁਰਜੰਟ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਸਹਾਇਕ ਸੇਵਕਾਂ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ¢ ਇਸ ਮੌਕੇ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਵਿਦਿਆਰਥੀਆਂ ਨੂੰ ਮਜ਼ਦੂਰਾਂ ਤੇ ਵੱਡੀ ਉਮਰ ਦੇ ਬਜ਼ੁਰਗਾਂ ਦਾ ਸਨਮਾਨ ਕਰਨ ਲਈ ਵੀ ਪ੍ਰੇਰਿਤ ਕੀਤਾ |