08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੰਡੀ ਗੋਬਿੰਦਗੜ੍ਹ 'ਚ 14 ਨੂੰ ਹੋਵੇਗਾ ਦਿਵਿਆ ਸਤਿਸੰਗ

Ad Position 21
No active advertisement
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਦਿਵਿਆ ਸਤਿਸੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੰਦੇ ਪ੍ਰਬੰਧਕ | ਅਜੀਤ ਤਸਵੀਰ <br/> 05-05-2026
ਮੰਡੀ ਗੋਬਿੰਦਗੜ੍ਹ, 4 ਮਈ (ਇਕਬਾਲਦੀਪ ਸੰਧੂ)-ਅਧਿਆਤਮਿਕ ਸੰਸਥਾ 'ਦਿ ਆਰਟ ਆਫ਼ ਲਿਵਿੰਗ' ਵਲੋਂ 14 ਮਈ ਵੀਰਵਾਰ ਨੂੰ ਰਾਤ 8 ਵਜੇ ਸ਼ਹਿਰ ਦੇ ਮਹਾਰਾਜਾ ਅਗਰਸੇਨ ਭਵਨ ਵਿਖੇ ਇਕ ਵਿਸ਼ਾਲ ਦਿਵਿਆ ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਭਜਨ ਗਾਇਕਾ ਅਰਚਨਾ ਸ਼ਰਮਾ ਆਪਣੀ ਸੁਰੀਲੀ ਆਵਾਜ਼ ਨਾਲ ਸ਼ਰਧਾਲੂਆਂ ਨੂੰ ਭਗਤੀ ਭਾਵਨਾ ਵਿਚ ਲੀਨ ਕਰੇਗੀ | ਦਿ ਆਰਟ ਆਫ਼ ਲਿਵਿੰਗ ਪਰਿਵਾਰ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੰਚਿਤ ਸਿੰਗਲਾ ਨੇ ਦੱਸਿਆ ਕਿ ਇਸ ਸਤਿਸੰਗ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦੋਂ ਕਿ ਰਾਧਿਕਾ ਇੰਡਸਟਰੀਜ਼ ਦੇ ਉਦਯੋਗਪਤੀ ਸੁਰੇਸ਼ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਸਿੰਗਲਾ ਨੇ ਦੱਸਿਆ ਕਿ ਇਸ ਸਤਿਸੰਗ ਦਾ ਉਦੇਸ਼ ਲੋਕਾਂ ਨੂੰ ਤਣਾਅ-ਮੁਕਤ ਜੀਵਨ, ਸਕਾਰਾਤਮਿਕ ਸੋਚ ਅਤੇ ਅਧਿਆਤਮਿਕ ਊਰਜਾ ਨਾਲ ਜੋੜਨਾ ਹੈ | ਭਜਨ, ਧਿਆਨ ਅਤੇ ਅਧਿਆਤਮਿਕ ਪ੍ਰਵਚਨ ਰਾਹੀਂ, ਹਾਜ਼ਰੀਨ ਨੂੰ ਜੀਵਨ ਵਿਚ ਸ਼ਾਂਤੀ ਅਤੇ ਸੰਤੁਲਨ ਦਾ ਸੰਦੇਸ਼ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਅਧਿਆਤਮਿਕ ਕ੍ਰਾਂਤੀ ਨਾਲ ਸੰਸਾਰ ਨੂੰ ਜੋੜ ਰਹੇ ਹਨ ਸੰਤ ਰਾਮਪਾਲ-ਡਾ. ਨਵਜੋਤ ਕੌਰ ਸਿੱਧੂ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ 14 ਨੂੰ ਹੋਵੇਗਾ ਦਿਵਿਆ ਸਤਿਸੰਗ
Ad Position 24