14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਕੇਂਦਰ ਸਰਕਾਰ ਦੀ ਬਦ-ਇੰਤਜ਼ਾਮੀ ਕਾਰਨ ਸ਼ੈਲਰ ਉਦਯੋਗ ਸੰਕਟ 'ਚ-ਮੋਹਣ ਸਿੰਘ

Ad Position 21
No active advertisement
ਅਜੀਤ ਡੈਸਕ 06-05-2026
ਖਮਾਣੋਂ, 5 ਮਈ (ਮਨਮੋਹਣ ਸਿੰਘ ਕਲੇਰ)-ਕੇਂਦਰ ਅਤੇ ਪੰਜਾਬ ਸਰਕਾਰ ਦੀ ਬਦ-ਇੰਤਜ਼ਾਮੀ ਕਾਰਨ ਪੰਜਾਬ ਦਾ ਸ਼ੈਲਰ ਉਦਯੋਗ ਭਾਰੀ ਸੰਕਟ ਵਿਚ ਫਸ ਗਿਆ ਹੈ | ਇਹ ਸ਼ਬਦ ਪ੍ਰਗਟਾਉਂਦਿਆਂ ਮੋਹਣ ਸਿੰਘ ਸੈਦਪੁਰਾ ਸ਼ੈਲਰ ਉਦਯੋਗਪਤੀ ਨੇ ਕਿਹਾ ਲੰਘੇ ਝੋਨੇ ਦੇ ਸੀਜ਼ਨ ਦਾ ਮਾਲ ਸ਼ੈਲਰਾਂ 'ਚ ਪਿੜਾਈ ਲਈ ਉਸੇ ਤਰ੍ਹਾਂ ਪਿਆ ਹੈ, ਜਦੋਂਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਗੁਦਾਮ ਖ਼ਾਲੀ ਨਾ ਹੋਣ ਕਰਕੇ ਮਾਲ ਦੀ ਪਿੜਾਈ ਨਹੀਂ ਕੀਤੀ ਜਾ ਰਹੀ ਹੈ | ਜਿਸ ਕਰਕੇ ਸ਼ੈਲਰ ਮਾਲਕ ਝੋਨੇ ਦੀ ਪਿੜਾਈ ਨਹੀਂ ਕਰ ਸਕਦੇ, ਕਿਉਂਕਿ ਗੁਦਾਮਾਂ ਵਿਚ ਚਾਵਲ ਲਗਾਉਣ ਲਈ ਥਾਂ ਖ਼ਾਲੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਸ਼ੈਲਰ ਮਾਲਕ ਝੋਨੇ ਦੀ ਪਿੜਾਈ ਕਰਕੇ ਚਾਵਲ ਆਪਣੇ ਕੋਲ ਰੱਖ ਵੀ ਲਏ ਤਾਂ ਉਨ੍ਹਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਬਰਕਰਾਰ ਰਹੇ ਤਾਂ ਅਗਲੇ ਛੇ ਮਹੀਨੇ ਤੱਕ ਝੋਨੇ ਦੀ ਨਵੀਂ ਫ਼ਸਲ ਆ ਜਾਣ ਕਰਕੇ ਸਥਿਤੀ ਚਿੰਤਾਜਨਕ ਬਣ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਦਾਮ ਖ਼ਾਲੀ ਕਰਕੇ ਜਲਦ ਤੋਂ ਜਲਦ ਝੋਨੇ ਦੀ ਪਿੜਾਈ ਸ਼ੁਰੂ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ ਲੇਬਰ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਸਰਕਾਰੀ ਮੈਡੀਕਲ ਕਾਲਜ 'ਚ ਵਿਸ਼ਵ ਹੱਥਾਂ ਦੀ ਸਾਫ਼ ਸਫ਼ਾਈ ਦਿਵਸ ਮਨਾਇਆ
Ad Position 24