ਮੰਡੀ ਗੋਬਿੰਦਗੜ੍ਹ, 9 ਮਈ (ਇਕਬਾਲਦੀਪ ਸੰਧੂ)-ਅਧਿਆਤਮਿਕ ਸੰਗਠਨ ਦ ਆਰਟ ਆਫ਼ ਲਿਵਿੰਗ ਵਲੋਂ 14 ਮਈ ਰਾਤ 8 ਵਜੇ ਸ਼ਹਿਰ ਦੇ ਮਹਾਰਾਜਾ ਅਗਰਸੇਨ ਭਵਨ ਵਿਖੇ ਹੋਣ ਵਾਲੇ ਵਿਸ਼ਾਲ 'ਦੈਵੀ ਸਤਿਸੰਗ' ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਦ ਆਰਟ ਆਫ਼ ਲਿਵਿੰਗ ਦੇ ਰਾਜ ਪੱਧਰੀ ਅਧਿਆਪਕ ਸੰਜੇ ਸਿੰਗਲਾ ਨੇ ਦੱਸਿਆ ਕਿ ਪ੍ਰਸਿੱਧ ਭਜਨ ਗਾਇਕਾ ਅਰਚਨਾ ਸ਼ਰਮਾ ਆਪਣੀ ਸੁਰੀਲੀ ਆਵਾਜ਼ ਨਾਲ ਸਤਿਸੰਗ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਰਾਧਿਕਾ ਇੰਡਸਟਰੀਜ਼ ਦੇ ਸੁਰੇਸ਼ ਗੋਇਲ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਹੋਣਗੇ | ਇਸ ਮੌਕੇ ਸੰਜੇ ਸਿੰਗਲਾ, ਬਿ੍ਜ ਗੁਪਤਾ, ਸੰਚਿਤ ਸਿੰਗਲਾ, ਸੀ.ਪੀ. ਸਿੰਘ, ਸੁਭਾਸ਼ ਭਾਰਦਵਾਜ, ਰਾਜਿੰਦਰ ਗੇਰਾ, ਵਿਨੋਦ ਪਾਠਕ, ਆਸ਼ੂ ਬਖਸ਼ੀ, ਰਾਜਿੰਦਰ ਧੀਮਾਨ, ਰਾਮਬੀਰ, ਰਾਜਨ ਕੱਕੜ, ਰਾਜੇਸ਼ ਸ਼ਰਮਾ, ਸੁਰਿੰਦਰ ਬਾਂਸਲ, ਮੀਨਾਕਸ਼ੀ ਗੁਪਤਾ, ਸਵਾਤੀ ਜੈਨ, ਸ਼ੈਲਿਕਾ ਅਗਰਵਾਲ, ਸ਼ਵੇਤਾ ਅਗਰਵਾਲ, ਜੋਤੀ ਕਵਾਤਰਾ ਅਤੇ ਪੱਲਵੀ ਸਿੰਗਲਾ ਆਦਿ ਵੀ ਮੌਜੂਦ ਸਨ |