29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਜ਼ੋਨ ਪੱਧਰ ਦਾ ਅੰਗਰੇਜ਼ੀ ਮਾਧਿਅਮ ਸੰਤ ਸਮਾਗਮ

ਫ਼ਤਹਿਗੜ੍ਹ ਸਾਹਿਬ, 29 ਅਗਸਤ (ਮਨਪ੍ਰੀਤ ਸਿੰਘ)-ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਨਿਰੰਕਾਰੀ ਮਾਤਾ ਸੁਦੀਕਸ਼ਾ ਮਹਾਰਾਜ ਦੇ ਅਸ਼ੀਰਵਾਦ ਸਦਕਾ ਪਟਿਆਲਾ ਜ਼ੋਨ ਦਾ ਅੰਗਰੇਜ਼ੀ ਮਾਧਿਅਮ ਸਮਾਗਮ ਕਰਵਾਇਆ, ਜਿਸ ’ਚ ਸਰਹਿੰਦ ਸਮੇਤ ਪੂਰੇ ਪਟਿਆਲਾ ਜ਼ੋਨ ਵਿਚੋਂ 24 ਬਰਾਂਚਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਸਮਾਗਮ ਵਿਚ ਮੁੱਖ ਰੂਪ ਵਿਚ ਮਿਸ਼ਨ ਦੇ ਪ੍ਰਚਾਰਕ ਮਹਾਤਮਾ ਡਾ.

Ad Position 21
No active advertisement
ਅਜੀਤ ਡੈਸਕ 30-08-2026
ਫ਼ਤਹਿਗੜ੍ਹ ਸਾਹਿਬ, 29 ਅਗਸਤ (ਮਨਪ੍ਰੀਤ ਸਿੰਘ)-ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਨਿਰੰਕਾਰੀ ਮਾਤਾ ਸੁਦੀਕਸ਼ਾ ਮਹਾਰਾਜ ਦੇ ਅਸ਼ੀਰਵਾਦ ਸਦਕਾ ਪਟਿਆਲਾ ਜ਼ੋਨ ਦਾ ਅੰਗਰੇਜ਼ੀ ਮਾਧਿਅਮ ਸਮਾਗਮ ਕਰਵਾਇਆ, ਜਿਸ ’ਚ ਸਰਹਿੰਦ ਸਮੇਤ ਪੂਰੇ ਪਟਿਆਲਾ ਜ਼ੋਨ ਵਿਚੋਂ 24 ਬਰਾਂਚਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਸਮਾਗਮ ਵਿਚ ਮੁੱਖ ਰੂਪ ਵਿਚ ਮਿਸ਼ਨ ਦੇ ਪ੍ਰਚਾਰਕ ਮਹਾਤਮਾ ਡਾ. ਵਿਸ਼ਵਦੀਪ ਗਾਜ਼ੀਆਬਾਦ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਬਰਾਂਚਾਂ ਤੋਂ ਆਏ ਨੌਜਵਾਨਾਂ ਤੇ ਸਤਿਸੰਗ ਦੇ ਅਨੂਯਾਈਆਂ ਨੇ ਅੰਗਰੇਜ਼ੀ ਭਾਸ਼ਾ ਦਾ ਸਹਾਰਾ ਲੈਂਦੇ ਹੋਏ ਅਧਿਆਤਮਿਕਤਾ ਦੇ ਵੱਖ-ਵੱਖ ਸਾਕਾਰਾਤਮਕ ਪਹਿਲੂਆਂ ਤੇ ਗੀਤ, ਕਵਿਤਾਵਾਂ, ਭਾਸ਼ਨ, ਨਾਟਕ ਤੇ ਸਕਿੱਟਾਂ ਰਾਹੀਂ ਚਾਨਣ ਪਾਇਆ। ਇਸ ਮੌਕੇ ਅਧਿਆਤਮਿਕਤਾ ਦੇ ਗੁਣਾਂ ਨੂੰ ਪਹਿਲੂਆਂ ਨੂੰ ਦਰਸਾਉਂਦੀ ਇਕ ਸ਼ਾਨਦਾਰ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸੰਗਰੂਰ ਜ਼ੋਨ ਦੇ ਜ਼ੋਨਲ ਇੰਚਾਰਜ ਵੀ. ਸੀ. ਲੂਥਰਾ, ਜੋ ਕਿ ਪਟਿਆਲਾ ਜ਼ੋਨ ਦੇ ਵੀ ਆਡੀਸ਼ਨਲ ਇੰਚਾਰਜ ਹਨ, ਉਨ੍ਹਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਅਖੀਰ ਵਿਚ ਸਥਾਨਕ ਬਰਾਂਚ ਦੇ ਮੁਖੀ ਰਣਧੀਰ ਸਿੰਘ ਨੇ ਵੱਖ-ਵੱਖ ਬਰਾਂਚਾਂ ਤੋਂ ਆਏ ਪ੍ਰਤੀਯੋਗੀਆਂ, ਸੰਗਤਾਂ, ਵਿਸ਼ੇਸ਼ ਤੌਰ ’ਤੇ ਮੁੱਖ ਪ੍ਰਚਾਰਕ ਡਾ. ਵਿਸ਼ਵਦੀਪ, ਜ਼ੋਨਲ ਇੰਚਾਰਜ ਵੀ. ਸੀ. ਲੂਥਰਾ ਤੇ ਖੇਤਰੀ ਸੰਚਾਲਕ ਸੱਤਪਾਲ ਆਦਿ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ’ਚ ਰੱਖੜੀ ਦੇ ਤਿਉਹਾਰ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਤੀ ਅਰਦਾਸ
Ad Position 24