29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗਊ ਸੇਵਾ ਸੰਮਤੀ ਅਮਲੋਹ ਨੇ ਗਊ ਪੂਜਾ ਕਰ ਕੇ ਮਨਾਇਆ ਪੂਰਨਮਾਸ਼ੀ ਦਾ ਦਿਹਾੜਾ

ਅਮਲੋਹ, 29 ਅਗਸਤ (ਕੇਵਲ ਸਿੰਘ)-ਗਊ ਸੇਵਾ ਸੰਮਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਗਊ ਪੂਜਾ ਕਰਵਾ ਕੇ ਮਨਾਇਆ। ਪੂਜਾ ਦੀ ਰਸਮ ਪਾਵਰਕਾਮ ਦੇ ਸੇਵਾ ਮੁਕਤ ਐਸ.

Ad Position 21
No active advertisement
ਅਜੀਤ ਡੈਸਕ 30-08-2026
ਅਮਲੋਹ, 29 ਅਗਸਤ (ਕੇਵਲ ਸਿੰਘ)-ਗਊ ਸੇਵਾ ਸੰਮਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਗਊ ਪੂਜਾ ਕਰਵਾ ਕੇ ਮਨਾਇਆ। ਪੂਜਾ ਦੀ ਰਸਮ ਪਾਵਰਕਾਮ ਦੇ ਸੇਵਾ ਮੁਕਤ ਐਸ. ਡੀ. ਓ. ਤੇ ਸੰਮਤੀ ਦੇ ਮੀਤ ਪ੍ਰਧਾਨ ਸੰਜੀਵ ਧੀਰ, ਉਨ੍ਹਾਂ ਦੀ ਪਤਨੀ ਅਨੀਤਾ ਧੀਰ, ਸਪੁੱਤਰ ਕਸਿਸ਼ ਧੀਰ ਤੇ ਰਿਸ਼ਵ ਦਿਊੜਾ ਨੇ ਕਰਵਾਈ ਜਦਕਿ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਰੌਸ਼ਨ ਲਾਲ ਨੇ ਮੰਤਰਾਂ ਦਾ ਉਚਾਰਨ ਕੀਤਾ। ਇਸ ਮੌਕੇ ਪ੍ਰਧਾਨ ਸੂਦ ਨੇ ਦੱਸਿਆ ਕਿ ਸੰਮਤੀ ਵਲੋਂ ਹਰ ਮਹੀਨੇ ਪੂਰਨਮਾਸ਼ੀ ਤੇ ਮੱਸਿਆ ਨੂੰ ਗਊ ਪੂਜਾ ਕਰਵਾਈ ਜਾਂਦੀ ਹੈ, ਜਿਸ ’ਚ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਣੇ ਵਲੋਂ ਇਹ ਪੂਜਾ ਕਰਵਾ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ। ਉਨ੍ਹਾਂ 1 ਸਤੰਬਰ ਨੂੰ ਗਊਸ਼ਾਲਾ ਵਿਚ ਦੁਪਹਿਰ 3 ਤੋਂ 6 ਵਜੇ ਤੱਕ ‘ਗਊ ਸ੍ਰੀ ਰਾਮ ਕਥਾ’ ਵਿਚ ਵੀ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ 2 ਸਤੰਬਰ ਨੂੰ ਸ਼ੋਭਾ ਯਾਤਰਾ ਤੇ 4 ਸਤੰਬਰ ਨੂੰ ਗਊਸਾਲਾ ਵਿਚ ਹੋ ਰਹੇ ਸਮਾਗਮ ਵਿਚ ਵੀ ਸ਼ਰਧਾਲੂਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਸ੍ਰੀ ਰਾਮ ਮੰਦਰ ਦੇ ਖ਼ਜ਼ਾਨਚੀ ਸ਼ਿਵ ਕੁਮਾਰ ਗੋਇਲ, ਐਸ. ਡੀ. ਓ. ਤਰਸ਼ੇਮ ਲਾਲ, ਭੂਸ਼ਨ ਗਰਗ, ਸ੍ਰੀ ਰਜੇਸ਼ਵਰ ਮਹਾਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਸ੍ਰੀ ਰਾਮ ਸ਼ਰਧਾ ਮੰਚ ਦੇ ਪ੍ਰਧਾਨ ਰਕੇਸ਼ ਗੋਗੀ, ਸ੍ਰੀ ਸਾਂਈ ਮੰਦਰ ਕਮੇਟੀ ਦੇ ਸਕੱਤਰ ਵਿਪਨ ਕੁਮਾਰ ਗਰਗ, ਪੱਪੀ ਤੱਗੜ, ਜੁਗਲ ਕਿਸ਼ੋਰ, ਅਸ਼ੋਕ ਗੁਪਤਾ, ਸੁਰੇਸ਼ ਕੁਮਾਰ ਲੁਟਾਵਾ, ਮਾਸਟਰ ਜਤਿੰਦਰ ਪਾਲ, ਮਨੋਜ ਖੁੱਲਰ, ਕੇਵਲ ਕ੍ਰਿਸ਼ਨ, ਬ੍ਰਿਜ ਸੂਦ, ਮੰਜੂ ਸੂਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ-ਚੇਅਰਮੈਨ ਲਿਬੜਾ, ਢਿੱਲੋਂ, ਰਾਜਾ ਅਗਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ’ਚ ਰੱਖੜੀ ਦੇ ਤਿਉਹਾਰ ਮਨਾਇਆ
Ad Position 24