30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਸੀ ਪਠਾਣਾਂ ’ਚ ਰਿਹਾਇਸ਼ੀ ਤਿੰਨ ਮੰਜ਼ਿਲਾ ਬਿਲਡਿੰਗ ਢਹਿ ਢੇਰੀ * ਗੁਆਂਢੀ ਵਲੋਂ ਨੀਂਹਾਂ ਦੀ ਖ਼ੁਦਾਈ ਕਰਨ ਕਰਕੇ ਵਾਪਰਿਆ ਹਾਦਸਾ-ਪਰਿਵਾਰ ਦੇ ਦੋਸ਼ * ਪਿਉ-ਪੁੱਤਰ ਵਾਲ-ਵਾਲ ਬਚੇ, ਲੱਖਾਂ ਦਾ ਨੁਕਸਾਨ

ਬਸੀ ਪਠਾਣਾਂ, 30 ਅਗਸਤ (ਰਾਜਿੰਦਰ ਸ਼ਰਮਾ)-ਸ਼ਹਿਰ ਦੇ ਵਾਰਡ ਨੰਬਰ 6 ਸ਼ਿਵ ਮੰਦਰ ਨੇੜੇ ਡਾਕਖ਼ਾਨਾ ਇਲਾਕੇ ’ਚ ਬੀਤੀ ਸ਼ਾਮ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਮਕਾਨ ਅਚਾਨਕ ਢਹਿ-ਢੇਰੀ ਹੋ ਗਿਆ। ਇਮਾਰਤ ਦੇ ਮਲਬੇ ਹੇਠ ਕਿਸੇ ਦੇ ਆਉਣ ਤੋਂ ਪਹਿਲਾਂ ਹੀ ਮਕਾਨ ਮਾਲਕ ਪਿਉ-ਪੁੱਤਰ ਦੇ ਬਾਹਰ ਨਿਕਲ ਜਾਣ ਕਾਰਨ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ।

Ad Position 21
No active advertisement
ਰਿਹਾਇਸ਼ੀ ਇਲਾਕੇ ’ਚ ਢਹਿ ਢੇਰੀ ਹੋਈ ਤਿੰਨ ਮੰਜ਼ਿਲਾ ਬਿਲਡਿੰਗ ਦਾ ਦ੍ਰਿਸ਼। ਤਸਵੀਰ: ਰਾਜਿੰਦਰ ਸ਼ਰਮਾ 31-08-2026
ਬਸੀ ਪਠਾਣਾਂ, 30 ਅਗਸਤ (ਰਾਜਿੰਦਰ ਸ਼ਰਮਾ)-ਸ਼ਹਿਰ ਦੇ ਵਾਰਡ ਨੰਬਰ 6 ਸ਼ਿਵ ਮੰਦਰ ਨੇੜੇ ਡਾਕਖ਼ਾਨਾ ਇਲਾਕੇ ’ਚ ਬੀਤੀ ਸ਼ਾਮ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਮਕਾਨ ਅਚਾਨਕ ਢਹਿ-ਢੇਰੀ ਹੋ ਗਿਆ। ਇਮਾਰਤ ਦੇ ਮਲਬੇ ਹੇਠ ਕਿਸੇ ਦੇ ਆਉਣ ਤੋਂ ਪਹਿਲਾਂ ਹੀ ਮਕਾਨ ਮਾਲਕ ਪਿਉ-ਪੁੱਤਰ ਦੇ ਬਾਹਰ ਨਿਕਲ ਜਾਣ ਕਾਰਨ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਮਕਾਨ ਮਾਲਕ ਵਿਨੋਦ ਅਗਰਵਾਲ ਦੇ ਪੁੱਤਰ ਲਕਸ਼ ਅਗਰਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਉਨ੍ਹਾਂ ਦੇ ਗੁਆਂਢੀ ਵਲੋਂ ਨਵੀਂ ਉਸਾਰੀ ਲਈ ਨੀਂਹਾਂ ਦੀ ਖ਼ੁਦਾਈ ਕੀਤੀ ਜਾ ਰਹੀ ਸੀ। ਉਨ੍ਹਾਂ ਦੇ ਦੋਸ਼ ਅਨੁਸਾਰ ਨੀਂਹਾਂ ਦੀ ਖ਼ੁਦਾਈ ਕਾਰਨ ਉਨ੍ਹਾਂ ਦੇ ਰਿਹਾਇਸ਼ੀ ਮਕਾਨ ਦਾ ਸੱਜਾ ਪਾਸਾ ਕਮਜ਼ੋਰ ਹੋ ਗਿਆ, ਜਿਸ ਤੋਂ ਬਾਅਦ ਕੁਝ ਹੀ ਪਲਾਂ ’ਚ ਪੂਰੀ ਇਮਾਰਤ ਢਹਿ ਗਈ। ਲਕਸ਼ ਅਗਰਵਾਲ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਵਿਨੋਦ ਅਗਰਵਾਲ ਪੂਜਾ ਰੂਮ ’ਚੋਂ ਪੂਜਾ ਕਰਕੇ ਬਾਹਰ ਨਿਕਲੇ ਸਨ। ਇਸ ਤੋਂ ਤੁਰੰਤ ਬਾਅਦ ਇਮਾਰਤ ਦੇ ਹੋਰ ਹਿੱਸਿਆਂ ਵਿਚ ਸਥਿਤ ਕਰੀਬ ਛੇ ਕਮਰੇ ਵੀ ਢਹਿ ਗਏ। ਉਨ੍ਹਾਂ ਕਿਹਾ ਕਿ ਇਮਾਰਤ ਡਿੱਗਣ ਕਾਰਨ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਇਮਾਰਤ ਨੂੰ ਹੋਏ ਨੁਕਸਾਨ ਲਈ ਗੁਆਂਢੀ ਤੇ ਉਸਾਰੀ ਕਰ ਰਹੇ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਐਸ. ਡੀ. ਐਮ. ਦੀਪਜੋਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਉਹ ਜਲਦ ਹੀ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ। ਇਲਾਕੇ ਦੇ ਲੋਕਾਂ ’ਚ ਦਹਿਸ਼ਤ ਤਿੰਨ ਮੰਜ਼ਿਲਾਂ ਇਮਾਰਤ ਦੇ ਅਚਾਨਕ ਢਹਿ ਜਾਣ ਤੋਂ ਬਾਅਦ ਆਲੇ-ਦੁਆਲੇ ਦੇ ਮਕਾਨਾਂ ’ਚ ਰਹਿੰਦੇ ਲੋਕਾਂ ਵਿਚ ਡਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਾਦਸੇ ਸਮੇਂ ਪਰਿਵਾਰਕ ਮੈਂਬਰ ਇਮਾਰਤ ਦੇ ਅੰਦਰ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੌਕੇ ਦਾ ਮੁਆਇਨਾ ਕਰਵਾ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਮੀਰੀ ਪੀਰੀ ਖ਼ਾਲਸਾ’ ਮਾਰਚ ਦਾ ਜ਼ਿਲ੍ਹੇ ਅੰਦਰ ਦਾਖ਼ਲ ਹੋਣ ’ਤੇ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਗੁਰਦੁਆ... ਅਗਲੀ ਖ਼ਬਰ ਪੰਚ ਜਗਜੀਵਨ ਸਿੰਘ ਹਿੰਮਤਪੁਰਾ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24