ਦਸਵੀਂ ਦੇ ਹਰਨੂਰ ਸਿੰਘ ਤੇ ਸੇਜਲ ਨੇ ਸਾਂਝੇ ਤੌਰ 'ਤੇ ਜ਼ਿਲੇ 'ਚ ਹਾਸਲ ਕੀਤਾ ਪਹਿਲਾ ਸਥਾਨ
ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਬਸੀ ਪਠਾਣਾਂ ਵਿਖੇ ਹੋਣਹਾਰ ਵਿਦਿਆਰਥੀ ਹਰਨੂਰ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਪਿ੍ੰਸੀਪਲ ਸਰਬਜੀਤ ਸਿੰਘ ਨਾਲ ਸਟਾਫ਼ ਮੈਂਬਰ | ਅਜੀਤ ਤਸਵੀਰ
<br/>
12-05-2026
ਬਸੀ ਪਠਾਣਾਂ, 11 ਮਈ (ਪੱਤਰ ਪ੍ਰੇਰਕ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਬਸੀ ਪਠਾਣਾਂ ਦੇ ਦਸਵੀਂ ਜਮਾਤ ਦੇ ਹਰਨੂਰ ਸਿੰਘ ਨੇ 98.31 ਪ੍ਰਤੀਸ਼ਤ ਨਾਲ 650 ਵਿਚੋਂ 639 ਨੰਬਰ ਨਾਲ ਹਾਸਲ ਕਰਕੇ ਨਾ ਸਿਰਫ਼ ਮੈਰਿਟ ਸੂਚੀ ਵਿਚ 6ਵਾਂ ਰੈਂਕ ਹਾਸਲ ਕੀਤਾ ਬਲਕਿ ਸਕੂਲ ਆਫ ਐਮੀਨੇਸ ਅਮਲੋਹ ਦੀ ਸੇਜਲ ਗੋਸਵਾਮੀ ਪੁੱਤਰੀ ਇਸ਼ਵਰ ਚੰਦਰ ਨਾਲ ਸਾਂਝੇ ਤੌਰ 'ਤੇ ਜ਼ਿਲੇ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂਅ ਚਮਕਾਇਆ ਹੈ | ਵਿਦਿਆਰਥੀ ਹਰਨੂਰ ਸਿੰਘ ਨੇ ਇਸ ਉਪਲੱਬਧੀ ਦਾ ਸਿਹਰਾ ਸਕੂਲ ਅਧਿਆਪਕਾਂ, ਮਾਪਿਆਂ ਤੇ ਆਪਣੀ ਦਿਨ-ਰਾਤ ਦੀ ਮਿਹਨਤ ਨੂੰ ਦਿੱਤਾ ਹੈ | ਇਸ ਮੌਕੇ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਪਿ੍ੰਸੀਪਲ ਸਰਬਜੀਤ ਸਿੰਘ ਨੇ ਹਰਨੂਰ ਸਿੰਘ ਨੂੰ ਵਧਾਈ ਦਿੰਦੇ ਹੋਏ ਉਸ ਦਾ ਮੂੰਹ ਮਿੱਠਾ ਕਰਵਾ ਕੇ ਚੰਗੇ ਭੱਵਿਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨਾਂ ਹਰਨੂਰ ਸਿੰਘ ਦੀ ਮਾਤਾ ਪੁਸ਼ਪਿੰਦਰ ਕੌਰ, ਪਿਤਾ ਚਰਨਜੀਤ ਸਿੰਘ, ਭਰਾ ਤਰਨਜੋਤ ਸਿੰਘ ਤੇ ਉਸ ਦੇ ਅਧਿਆਪਕਾਂ ਧੀਰਤਾ ਰਾਣੀ, ਲਵੀਸ਼ਾ, ਰੂਪਸੀ, ਅਮਨ ਤੇ ਤੇਜਿੰਦਰ ਨੂੰ ਵੀ ਵਧਾਈ ਦਿੱਤੀ |