ਖਮਾਣੋਂ, 11 ਮਈ (ਮਨਮੋਹਣ ਸਿੰਘ ਕਲੇਰ)-ਹੋਮਿਓਪੈਥੀ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਐੱਚ.ਸੀ ਖਮਾਣੋਂ ਦੇ ਐਸ.ਐੱਮ.ਓ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਐਤਵਾਰ ਨੂੰ ਡੇਰਾ ਬਾਬਾ ਮਸਤ ਰਾਮ ਜਟਾਣਾਂ ਨੀਵਾਂ ਵਿਖੇ ਮੁਫ਼ਤ ਹੋਮਿਉਪੈਥੀ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਚ.ਐੱਮ.ਓ. ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ 272 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਿਸਪੈਂਸਰ ਗੁਰਵਿੰਦਰ ਕੌਰ ਸਮੇਤ ਡੇਰਾ ਪ੍ਰਬੰਧਕ ਆਦਿ ਹਾਜ਼ਰ ਸਨ |