ਅਮਲੋਹ, 11 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਅੱਜ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਨਗਰ ਕੌਂਸਲ ਅਮਲੋਹ ਵਿਖੇ ਆਪਣੇ ਹੱਕਾਂ ਲਈ ਧਰਨੇ 'ਤੇ ਬੈਠੇ ਸਫ਼ਾਈ ਸੇਵਕਾਂ ਦੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸਫ਼ਾਈ ਸੇਵਕਾਂ ਨੂੰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਪੱਕਾ ਕਰਨ ਦੀ ਨੀਤੀ ਲਾਗੂ ਸੀ, ਪਰ ਮੌਜੂਦਾ ਸਰਕਾਰ ਨੇ ਇਸ ਸਮਾਂ ਸੀਮਾ ਨੂੰ ਵਧਾ ਕੇ ਦਸ ਸਾਲ ਕਰ ਦਿੱਤਾ ਹੈ, ਜੋ ਮਜ਼ਦੂਰ ਵਿਰੋਧੀ ਫ਼ੈਸਲਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਬਣਨ 'ਤੇ ਤਿੰਨ ਸਾਲਾਂ ਵਾਲਾ ਪੁਰਾਣਾ ਪੈਟਰਨ ਮੁੜ ਲਾਗੂ ਕੀਤਾ ਜਾਵੇਗਾ ਅਤੇ ਯੋਗ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੀਆਂ ਹੋਰ ਹੱਕੀ ਮੰਗਾਂ ਵੀ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸੀਨੀਅਰ ਆਗੂ ਡਾ. ਕਰਨੈਲ ਸਿੰਘ, ਐਡਵੋਕੇਟ ਯਾਦਵਿੰਦਰ ਪਾਲ ਸਿੰਘ, ਗੁਰਬਚਨ ਕਾਹਨਪੁਰਾ, ਰਾਕੇਸ਼ ਕੁਮਾਰ ਗੋਗੀ, ਕੁਲਭੂਸ਼ਣ ਸ਼ਰਮਾ, ਕੌਂਸਲਰ ਪੂਨਮ ਜਿੰਦਲ, ਬਲਵੀਰ ਸਿੰਘ ਮਿੰਟੂ, ਕੌਂਸਲਰ ਕੁਲਵਿੰਦਰ ਸਿੰਘ, ਰੂਪ ਸਿੰਘ, ਸੁਨੀਲ ਪੁਰੀ, ਹੈਪੀ ਸੂਦ, ਪਰਮਜੀਤ ਮੇਟ, ਪਰਮਜੀਤ ਕੁਮਾਰ, ਰਾਜਪਾਲ, ਸੁਖਚੈਨ ਸਿੰਘ, ਕਰਮਜੀਤ ਸਿੰਘ, ਬਲਜਿੰਦਰ ਸਿੰਘ, ਦੀਪਕ ਕੁਮਾਰ, ਸਤਨਾਮ ਸਿੰਘ, ਬਬਲੀ, ਨੀਰੂ, ਸਰੋਜ, ਮਨਜੀਤ ਕੌਰ, ਰਾਣੀ, ਮਾਇਆ, ਸਸੀ ਸ਼ਰਮਾ, ਭੂਸਣ ਸ਼ਰਮਾ, ਜਸਵੰਤ ਰਾਏ ਸ਼ਰਮਾ, ਲਾਲ ਚੰਦ ਕਾਲਾ ਬੈਂਸ, ਜਗਦੀਪ ਮਾਨ, ਸੁੱਖਾ ਖੁੰਮਣਾ, ਲਵਪ੍ਰੀਤ ਕਾਹਨਪੁਰਾ, ਦਲਜੋਤ ਅÏਜਲਾ, ਹੈਰੀ ਲੁਟਾਵਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |