08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਘੁੰਮਣ ਭਰਾਵਾਂ ਦਾ 'ਆਪ' 'ਚ ਸ਼ਾਮਿਲ ਹੋਣਾ ਪੰਜਾਬ ਲਈ ਸ਼ੁੱਭ ਸੰਕੇਤ-ਕਾਲੇਵਾਲ

Ad Position 21
No active advertisement
ਅਜੀਤ ਡੈਸਕ 12-05-2026
ਸੰਘੋਲ, 11 ਮਈ (ਗੁਰਨਾਮ ਸਿੰਘ ਚੀਨਾ)-ਇਲਾਕੇ ਦੇ ਉੱਘੇ ਸਮਾਜ ਸੇਵੀ ਸੁਰਜੀਤ ਸਿੰਘ ਕਾਲੇਵਾਲ ਨੇ ਘੁੰਮਣ ਭਰਾਵਾਂ ਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਕਿਹਾ ਕਿ ਇਹ ਪੰਜਾਬ ਵਾਸੀਆਂ ਲਈ ਸ਼ੁੱਭ ਸੰਕੇਤ ਹੈ | 'ਆਪ' ਪ©ਤੀ ਪੰਜਾਬ ਵਾਸੀਆਂ ਦਾ ਵਿਸ਼ਵਾਸ ਦਿਨੋ-ਦਿਨ ਵੱਧ ਰਿਹਾ ਹੈ ਤੇ ਇਮਾਨਦਾਰ ਤੇ ਇਨਸਾਫ਼ ਪਸੰਦ ਲੋਕ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ | ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਾਸੀ 'ਆਪ' ਸਰਕਾਰ ਦੁਆਰਾ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਤੋ ਖ਼ੁਸ਼ ਹਨ ਤੇ ਦੁਬਾਰਾ 2027 'ਚ 'ਆਪ' ਸਰਕਾਰ ਨੂੰ ਮੌਕਾ ਦੇਣ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ 'ਆਪ' ਸਰਕਾਰ ਦੁਆਰਾ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਦਾ ਰਹਿਣ-ਸਹਿਣ ਸੌਖਾ ਹੋਇਆ ਹੈ ਤੇ ਹਰ ਪਰਿਵਾਰ ਨੂੰ 10 ਲੱਖ ਤੱਕ ਮੈਡੀਕਲ ਸਹੂਲਤਾਂ ਮਿਲ ਰਹੀਆਂ ਹਨ, ਕਰੀਬ 90 ਫ਼ੀਸਦੀ ਲੋਕਾਂ ਦੇ ਬਿਜਲੀ ਦੇ ਬਿੱਲ ਸਿਫ਼ਰ ਆ ਰਹੇ ਹਨ | ਇਸ ਤੋਂ ਇਲਾਵਾ ਮਾਵਾਂ ਧੀਆਂ ਸਤਿਕਾਰ ਯੋਜਨਾ ਨੇ ਹਰ ਮਾਂ ਧੀ ਦਾ ਸਿਰ ਸਤਿਕਾਰ ਨਾਲ ਉੱਚਾ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਐਸ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਗੁਰਪ©ੀਤ ਸਿੰਘ ਜੀ.ਪੀ. ਦੀ ਅਗਵਾਈ 'ਚ ਇਲਾਕੇ ਅੰਦਰ ਸਮਾਜ ਸੇਵਾ ਦੇ ਕੰਮਾਂ ਲਈ ਤੱਤਪਰ ਹਨ ਤੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਸੰਭਵ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਘੁੰਮਣ ਭਰਾਵਾਂ ਦਾ 'ਆਪ' 'ਚ ਸ਼ਾਮਿਲ ਹੋਣਾ ਪੰਜਾਬ ਲਈ ਸ਼ੁੱਭ ਸੰਕੇਤ-ਕਾਲੇਵਾਲ ਅਗਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ 'ਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ-ਰਣਦੀਪ ਸਿੰਘ ਨਾ...
Ad Position 24