08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਾਲੀਬਾਲ ਟੂਰਨਾਮੈਂਟ 'ਚ ਆਕਸਫੋਰਡ ਲਿਟਲ ਸਕੂਲ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ

Ad Position 21
No active advertisement
ਐਚ.ਐਸ ਸਪੋਰਟਸ ਅਕੈਡਮੀ ਦੇ ਪ੍ਰਬੰਧਕ ਆਕਸਫੋਰਡ ਲਿਟਲ ਸਕੂਲ ਦੀਆਂ ਲੜਕੀਆਂ ਦਾ ਸਨਮਾਨ ਕਰਨ ਸਮੇਂ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 12-05-2026
ਫ਼ਤਹਿਗੜ੍ਹ ਸਾਹਿਬ, 11 ਮਈ (ਮਨਪ੍ਰੀਤ ਸਿੰਘ)-ਐਚ.ਐਸ. ਸਪੋਰਟਸ ਅਕੈਡਮੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ 9 ਅਤੇ 10 ਮਈ ਨੂੰ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ | ਜਿਸ ਵਿਚ 23 ਸਕੂਲਾਂ ਦੀਆਂ 32 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ 'ਚ ਆਕਸਫੋਰਡ ਲਿਟਲ ਸਕੋਲਰ ਸਕੂਲ ਦੀਆਂ ਲੜਕੀਆਂ ਨੇ ਅੰਡਰ 16 ਵਾਲੀਬਾਲ ਟੂਰਨਾਮੈਂਟ ਜਿੱਤ ਕੇ ਤੀਜਾ ਸਥਾਨ ਹਾਸਿਲ ਕੀਤਾ | ਜਿਨ੍ਹਾਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ 'ਚ ਆਕਸਫੋਰਡ ਲਿਟਲ ਸਕੋਲਰ ਸਕੂਲ ਦੇ ਪਿ੍ੰਸੀਪਲ ਵਿਕਾਸ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ | ਬੱਚਿਆਂ ਨੂੰ ਇਨ੍ਹਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਸਰੀਰਕ ਤੌਰ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਤੰਦਰੁਸਤ ਰਹਿ ਸਕਣ | ਇਸ ਮੌਕੇ ਮੁੱਖ ਮਹਿਮਾਨ ਵਿਕਾਸ ਸ਼ਰਮਾ ਨੇ ਟੂਰਨਾਮੈਂਟ ਪ੍ਰਬੰਧਕ ਡੀ.ਪੀ.ਈ ਸੁਖਵੀਰ ਸਿੰਘ ਤੇ ਸਾਥੀਆ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਅੱਗੇ ਤੋਂ ਵੀ ਅਜਿਹੇ ਟੂਰਨਾਮੈਂਟ ਕਰਾਉਣ ਸਬੰਧੀ ਪ੍ਰੇਰਿਆ ਤੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕਾ ਦਲਜੀਤ ਕੌਰ, ਸ਼ਰਨਜੀਤ ਕੌਰ ਅਤੇ ਬੱਚਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਾਲੀਬਾਲ ਟੂਰਨਾਮੈਂਟ 'ਚ ਆਕਸਫੋਰਡ ਲਿਟਲ ਸਕੂਲ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ ਅਗਲੀ ਖ਼ਬਰ ਘੁੰਮਣ ਭਰਾਵਾਂ ਦਾ 'ਆਪ' 'ਚ ਸ਼ਾਮਿਲ ਹੋਣਾ ਪੰਜਾਬ ਲਈ ਸ਼ੁੱਭ ਸੰਕੇਤ-ਕਾਲੇਵਾਲ
Ad Position 24