ਫ਼ਤਹਿਗੜ੍ਹ ਸਾਹਿਬ, 11 ਮਈ (ਬਲਜਿੰਦਰ ਸਿੰਘ)-ਅਸ਼ੋਕਾ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਐੱਮ. ਜੀ. ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਵਿਚ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ ਟਰੱਸਟ ਦੇ ਪ੍ਰਧਾਨ ਸੀ.ਏ. ਰਾਜੀਵ ਦੱਤਾ ਅਤੇ ਉਪ-ਪ੍ਰਧਾਨ ਪ੍ਰੋ.ਅਸ਼ੋਕ ਸੂਦ ਵਲੋਂ ਕੀਤਾ ਗਿਆ | ਇਸ ਮੌਕੇ ਦੱਤਾ ਨੇ ਕਿਹਾ ਕਿ ਐਨ.ਆਰ.ਆਈ ਨਰੇਸ਼ ਗਾਜਰੀ, ਉਨ੍ਹਾਂ ਦੇ ਭਰਾ ਅਤੇ ਭਤੀਜੀ ਪਿ੍ਆ ਗਾਜਰੀ ਨੇ ਆਪਣੇ ਸਵਰਗੀ ਪਿਤਾ ਸੀ.ਏ. ਰਮੇਸ਼ ਗਾਜਰੀ ਦੀ ਯਾਦ ਵਿਚ ਟਰੱਸਟ ਦੇ ਅਧੀਨ ਚੱਲ ਰਹੇ ਲੜਕੇ ਅਤੇ ਲੜਕੀਆਂ ਦੇ ਸਕੂਲ ਵਿਚ 34 ਕੰਪਿਊਟਰ, 2 ਪਿ੍ੰਟਰ ਅਤੇ ਇਕ ਸਾਬਕਾ ਵਿਦਿਆਰਥਣ ਕਾਰਤਿਕਾ ਨੂੰ ਲੈਪਟਾਪ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ | ਪ੍ਰੋ. ਅਸ਼ੋਕ ਸੂਦ ਨੇ ਕਿਹਾ ਕਿ ਨਰੇਸ਼ ਗਾਜਰੀ, ਉਨ੍ਹਾਂ ਦੀ ਪਤਨੀ ਸ਼ਸ਼ੀ ਗਾਜਰੀ ਅਤੇ ਸਾਰੇ ਭੈਣ-ਭਰਾਵਾਂ ਨੇ ਅਸ਼ੋਕਾ ਟਰੱਸਟ ਦੇ ਸਕੂਲ ਵਿਚ ਪੜ੍ਹ-ਲਿਖ ਕੇ ਦੇਸ਼-ਵਿਦੇਸ਼ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਹੋਏ ਵੀ ਪਰਿਵਾਰ ਵਲੋਂ ਆਪਣੇ ਦੇਸ਼, ਸਮਾਜ ਅਤੇ ਸਕੂਲ ਦੀ ਤਰੱਕੀ ਲਈ ਦਿੱਤਾ ਜਾ ਰਿਹਾ ਸਹਿਯੋਗ ਬਹੁਤ ਹੀ ਸ਼ਲਾਘਾਯੋਗ ਹੈ | ਸਕੱਤਰ ਸੁਰਿੰਦਰ ਭਾਰਦਵਾਜ, ਕੈਸ਼ੀਅਰ ਸੁਭਾਸ਼ ਸੂਦ ਅਤੇ ਮੈਨੇਜਰ ਰਾਜੀਵ ਅਗਰਵਾਲ ਨੇ ਦੱਸਿਆ ਕਿ ਭਾਵੇਂ ਇਹ ਸਕੂਲ ਸਰਕਾਰੀ ਸਹਾਇਤਾ ਪ੍ਰਾਪਤ ਹੈ, ਜਿਸ ਵਿਚ 150 ਅਧਿਆਪਕਾਂ 'ਚੋਂ ਸਿਰਫ਼ 10-12 ਅਧਿਆਪਕਾਂ ਦੀ ਤਨਖ਼ਾਹ ਸਰਕਾਰ ਵਲੋਂ ਆਉਂਦੀ ਹੈ, ਬਾਕੀ ਕੋਈ ਹੋਰ ਸਹਿਯੋਗ ਸਰਕਾਰ ਤੋਂ ਨਹੀਂ ਮਿਲਦਾ | ਅਜਿਹੀ ਸਥਿਤੀ ਵਿਚ ਟਰੱਸਟ ਅਧੀਨ 1800 ਵਿਦਿਆਰਥੀਆਂ ਲਈ ਗਾਜਰੀ ਪਰਿਵਾਰ ਦਾ ਸਹਿਯੋਗ ਬਾਕੀ ਸਮਾਜ ਅਤੇ ਐਨ.ਆਰ.ਈ ਲਈ ਵੀ ਪ੍ਰੇਰਨਾ ਦਾ ਸਰੋਤ ਹੈ | ਪਿ੍ੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਗਾਜਰੀ ਪਰਿਵਾਰ ਪਿਛਲੇ 10 ਸਾਲਾਂ ਤੋਂ ਟਰੱਸਟ ਦੇ ਹੁਸ਼ਿਆਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਫ਼ੀਸ, ਕਿਤਾਬਾਂ, ਵਰਦੀ ਦੇ ਨਾਲ-ਨਾਲ ਉਨ੍ਹਾਂ ਦੇ ਚੰਗੇ ਪੋਸ਼ਣ ਦਾ ਖਰਚਾ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਲਈ ਤਿਆਰ ਕੀਤਾ ਜਾ ਰਿਹਾ ਹੈ | 12ਵੀਂ ਜਮਾਤ ਦੀਆਂ ਵਿਦਿਆਰਥਣਾਂ ਮੁਸਕਾਨ ਅਤੇ ਜਾਨਵੀ ਨੇ ਗਾਜਰੀ ਪਰਿਵਾਰ ਅਤੇ ਅਸ਼ੋਕਾ ਟਰੱਸਟ ਦਾ ਧੰਨਵਾਦ ਕੀਤਾ | ਅਖੀਰ ਵਿਚ ਪਿ੍ੰਸੀਪਲ ਕੌੜਾ ਨੇ ਨਰੇਸ਼ ਗਾਜਰੀ ਦਾ ਇਕ ਭਾਵੁਕ ਸੰਦੇਸ਼ ਪੜ੍ਹ ਕੇ ਸੁਣਾਇਆ | ਇਸ ਮੌਕੇ ਟਰੱਸਟ ਮੈਂਬਰ ਤਰਸੇਮ ਖੁੱਲਰ, ਨਰੇਸ਼ ਘਈ, ਸੁਮਿਤ ਮੋਦੀ