08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਿਆਸੀ ਪਾਰਟੀਆਂ ਲਈ ਧੜੇਬੰਦੀ ਬਣ ਰਹੀ ਸਿਰਦਰਦੀ

Ad Position 21
No active advertisement
ਅਜੀਤ ਡੈਸਕ 12-05-2026
ਸੰਘੋਲ, 11 ਮਈ (ਪਰਮਵੀਰ ਸਿੰਘ ਧਨੋਆ)-ਚੋਣਾਂ ਨੇੜੇ ਵੇਖ ਸਿਆਸੀ ਪਾਰਾ ਵਧਣ ਲੱਗ ਪਿਆ ਹੈ | ਹਾਲਾਤ ਇਹ ਹਨ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਨਵੇਂ ਚਿਹਰੇ ਅਚਾਨਕ ਸਾਹਮਣੇ ਆਉਣ ਲੱਗੇ ਹਨ, ਜੋ ਖ਼ੁਦ ਨੂੰ ਕਥਿਤ ਤੌਰ 'ਤੇ ਟਿਕਟ ਦਾ ਦਾਅਵੇਦਾਰ ਵਿਖਾ ਖੇਤਰ 'ਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਰਹੇ ਹਨ | ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਬਹੁਤਿਆਂ ਦਾ ਕੋਈ ਸਿਆਸੀ ਪਿਛੋਕੜ ਜਾਂ ਲੋਕ ਸੇਵਾ ਨਾਲ ਕੋਈ ਸਬੰਧ ਨਹੀਂ ਰਿਹਾ ਹੈ ਅਤੇ ਨਾ ਹੀ ਇਹ ਬੀਤੇ ਸਮੇਂ 'ਚ ਲੋਕਾਂ ਨੂੰ ਕਦੇ ਵੇਖਣ ਨੂੰ ਮਿਲੇ ਹਨ | ਪੈਸੇ ਅਤੇ ਪਹੁੰਚ ਦੇ ਸਹਾਰੇ ਕਈ ਉੱਚ ਨੇਤਾਵਾਂ ਨਾਲ ਆਪਣੀ ਨੇੜਤਾ ਵਿਖਾ ਵਿਧਾਇਕ ਦੀ ਕੁਰਸੀ ਹਾਸਲ ਕਰਨ ਦੇ ਸੁਪਨੇ ਵੇਖ ਰਹੇ ਹਨ | ਇਨ੍ਹਾਂ 'ਚੋਂ ਬਹੁਤੇ ਨੇਤਾਵਾਂ ਦਾ ਤਾਂ ਸੋਸ਼ਲ ਮੀਡੀਆ ਹੀ ਸਹਾਰਾ ਬਣਿਆ ਹੋਇਆ ਹੈ, ਜਿੱਥੇ ਆਪਣਾ ਅਤੇ ਪਾਰਟੀ ਦਾ ਗੁਣਗਾਨ ਖ਼ੁਦ ਹੀ ਕਰੀ ਜਾਂਦੇ ਹਨ | ਖੇਤਰੀ ਲੋਕਾਂ ਅਨੁਸਾਰ ਕੁਰਸੀ ਦੀ ਲਾਲਸਾ ਦੇ ਮਾਰੇ ਬਹੁਤੇ ਨੇਤਾ ਤਾਂ ਵਿਚਾਰੇ ਮਗਨਰੇਗਾ ਵਰਕਰਾਂ ਨਾਲ ਹੀ ਤਸਵੀਰਾਂ ਕਰਵਾ ਮੀਡੀਆ ਬਿਆਨਾਂ 'ਚ ਦਾਅਵਾ ਕਰੀ ਜਾਂਦੇ ਕਿ ਪਾਰਟੀ ਨੂੰ ਮਜ਼ਬੂਤ ਬਣਾ ਰਹੇ ਹਨ, ਜਦੋਂਕਿ ਆਮ ਲੋਕਾਂ, ਵੋਟਰਾਂ ਤੱਕ ਉਨ੍ਹਾਂ ਦੀ ਜ਼ਮੀਨੀ ਪੱਧਰ 'ਤੇ ਪਹੁੰਚ ਵੇਖਣ ਨੂੰ ਨਹੀਂ ਮਿਲ ਰਹੀ | ਤਾਜ਼ਾ ਹਾਲਾਤ ਇਹ ਹਨ ਕਿ ਲਗਪਗ ਸਭਨਾਂ ਸਿਆਸੀ ਪਾਰਟੀਆਂ ਦੇ ਕਈ-ਕਈ ਧੜੇ ਲੋਕਾਂ 'ਚ ਚਰਚਾ ਦਾ ਵਿਸ਼ਾ ਹਨ | ਵੱਡੀ ਗਿਣਤੀ ਪਾਰਟੀ 'ਚ ਸ਼ਾਮਿਲ ਲੋਕਾਂ ਦੇ ਨਾਂ 'ਤੇ ਕਥਿਤ ਸਿਆਸੀ ਡਰਾਮਾ ਜ਼ੋਰਾਂ 'ਤੇ ਹੈ | ਕਿਸੇ ਵੀ ਸਿਆਸੀ ਧਿਰ ਵਲੋਂ ਅਧਿਕਾਰਕ ਤੌਰ 'ਤੇ ਸ਼ਾਮਿਲ ਹੋਣ ਵਾਲਿਆਂ ਦੇ ਨਾਂਅ ਅਤੇ ਪਾਰਟੀ ਦਾ ਖ਼ੁਲਾਸਾ ਹੀ ਨਹੀਂ ਕੀਤਾ ਜਾਂਦਾ | ਨਵੇਂ ਨੇਤਾ ਕਥਿਤ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਉੱਪਰ ਤੱਕ ਪਹੁੰਚ ਹੈ ਅਤੇ ਉਹ ਹੀ ਲੋਕਾਂ ਦੇ ਕੰਮ ਕਰਵਾ ਸਕਦੇ ਹਨ | ਹਰ ਕੋਈ ਆਪੋ ਆਪਣੇ ਪੱਧਰ 'ਤੇ ਇੱਕਤਰਤਾ ਵਿਖਾ ਖ਼ੁਦ ਨੂੰ ਸਰਵਸ਼੍ਰੇਸ਼ਠ ਵਿਖਾਉਣਾ ਲੋਚਦਾ ਹੈ | ਪੁਰਾਣੇ ਟਕਸਾਲੀ ਨੇਤਾ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ | ਸਮਰਥਕ ਵੀ ਦੁਚਿੱਤੀ 'ਚ ਹਨ ਕਿਸ ਦੇ ਇਕੱਠ ਜਾਣ ਜਾਂ ਨਾ ਜਾਣ | ਕੁਝ ਹੇਠਲੇ ਪੱਧਰ ਦੇ ਨੇਤਾ ਟਾਈਪ ਵੋਟਰ ਵੀ ਹੁਣ ਚਲਾਕੀ 'ਚ ਪਿੱਛੇ ਨਹੀਂ ਹਨ, ਅਜਿਹੇ ਕੁਝ ਲੋਕਾਂ ਦੀਆਂ ਤਸਵੀਰਾਂ ਚਰਚਾ 'ਚ ਹਨ ਜਿਨ੍ਹਾਂ ਨੂੰ ਹਰ ਪਾਰਟੀ ਦੇ ਸਮਾਗਮ 'ਚ ਪਾਰਟੀ ਚਿੰਨ੍ਹ ਗੱਲ 'ਚ ਪਾਈ ਮੂਹਰਲੀ ਕਤਾਰ 'ਚ ਵੇਖਿਆ ਜਾ ਸਕਦਾ ਹੈ | ਹਾਲਾਤ ਇਹੀ ਰਹੇ ਅਤੇ ਬਾਈਪਾਸ ਐਂਟਰੀ ਕਰਨ ਵਾਲੇ ਨੇਤਾਵਾਂ 'ਤੇ ਜੇਕਰ ਸਿਆਸੀ ਪਾਰਟੀਆਂ ਨੇ ਕਾਬੂ ਨਾ ਪਾਇਆ ਤਾਂ ਸੂਬੇ 'ਚ ਸਰਕਾਰ ਬਣਾਉਣ ਦਾ ਸੁਫ਼ਨਾ ਵੇਖਣ ਵਾਲੀਆਂ ਪਾਰਟੀਆਂ ਲਈ ਸਥਿਤੀ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਮਨਾਇਆ ਮਾਂ ਦਿਵਸ ਅਗਲੀ ਖ਼ਬਰ ਸਿਆਸੀ ਪਾਰਟੀਆਂ ਲਈ ਧੜੇਬੰਦੀ ਬਣ ਰਹੀ ਸਿਰਦਰਦੀ
Ad Position 24