08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਹੋਈ

Ad Position 21
No active advertisement
ਪੰਜਾਬ ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਤੇ ਹਾਜ਼ਰ ਨੰਬਰਦਾਰ ਸਾਥੀ | ਤਸਵੀਰ: ਕਰਨ <br/> 12-05-2026
ਫ਼ਤਹਿਗੜ੍ਹ ਸਾਹਿਬ, 11 ਮਈ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਕੁਲਵੰਤ ਸਿੰਘ ਝਾਮਪੁਰ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਮੁੱਖ ਸਲਾਹਕਾਰ ਦੀ ਪ੍ਰਧਾਨਗੀ ਹੇਠ ਮਾਤਾ ਗੁਜਰੀ ਸਰਾਂ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਜਰਨੈਲ ਸਿੰਘ ਝਲਮੜੀ ਤੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਮਾਨ ਸਮੇਤ ਹੋਰਨਾਂ ਸੂਬਾਈ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸਰਹਿੰਦ ਫ਼ਤਹਿ ਦਿਵਸ ਸਬੰਧੀ 12 ਮਈ ਨੂੰ ਚੱਪੜਚਿੜੀ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਏ ਜਾਣ ਵਾਲੇ ਫ਼ਤਹਿ ਮਾਰਚ, ਨਗਰ ਕੀਰਤਨ ਵਿਚ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਦਾ ਫ਼ੌਰੀ ਨਿਪਟਾਰਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ | ਆਵਾਜਾਈ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣ | ਨੰਬਰਦਾਰ ਰਾਮ ਸਿੰਘ ਚਣੋ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਜਿਤਾਈ | ਨੰਬਰਦਾਰ ਜਸਵਿੰਦਰ ਸਿੰਘ ਕੋਟਲਾ ਭਾਈ ਕਾ ਦੀਆਂ ਹੋਣਹਾਰ ਬੇਟੀਆਂ ਜੀਵਨਜੋਤ ਕੌਰ ਤੇ ਸਿਮਰਜੀਤ ਕੌਰ, ਜੋ ਸਮਾਜ ਸੇਵਾ ਵਿਚ ਮੱਲ੍ਹਾਂ ਮਾਰ ਰਹੀਆਂ ਹਨ, ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜੰਗੀ ਪੱਧਰ 'ਤੇ ਮਿਣਤੀ ਕਰਵਾ ਕੇ ਬੁਰਜੀਆਂ ਲਵਾਈਆਂ ਜਾਣ | ਇਸ ਮੌਕੇ ਹਰਬੰਸ ਸਿੰਘ ਈਸਰਹੇਲ, ਸਤਨਾਮ ਸਿੰਘ ਲਾਂਡਰਾਂ, ਰਾਮ ਸਿੰਘ ਮਿਰਜਾਪੁਰ, ਭਜਨ ਸਿੰਘ ਮੀਰਪੁਰ, ਜਸਪਾਲ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਗਿੱਲ, ਸਿਮਰਨਜੀਤ ਸਿੰਘ, ਜੀਵਨਜੋਤ, ਹਰਪਾਲ ਸਿੰਘ, ਨਰਿੰਦਰ ਸਿੰਘ ਬਾਗੜੀਆਂ, ਸਤਭਿੰਦਰ ਸਿੰਘ ਮਹਿਤਾਬਗੜ੍ਹ, ਹਰਪਾਲ ਸਿੰਘ ਮੰਡੋਫਲ, ਸਪੂੰਰਨ ਸਿੰਘ ਸੁਹਾਗਹੇੜੀ, ਅਮਰਜੀਤ ਸਿੰਘ ਡੇਰਾ ਮੀਰ ਮੀਰਾ, ਹਰਜੀਤ ਸਿੰਘ ਲਾਡਪੁਰ, ਲਖਵੀਰ ਸਿੰਘ, ਮੋਹਨ ਸਿੰਘ ਚੁੰਨੀ ਖੁਰਦ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਫਤਹਿਪੁਰ, ਤਰਲੋਚਨ ਸਿੰਘ, ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਨਲੀਨੀ, ਰਣਧੀਰ ਸਿੰਘ ਅਨਾਇਤਪੁਰਾ, ਜਗਦੀਪ ਸਿੰਘ ਫੈਜਲਪੁਰ, ਬੰਤ ਸਿੰਘ ਮਾਜਰੀ, ਸੁਖਦੀਪ ਸਿੰਘ ਸਲੇਮਪੁਰ, ਮਲਕੀਤ ਸਿੰਘ ਡਡਹੇੜੀ ਅਤੇ ਬਲਕਾਰ ਸਿੰਘ ਨਰੈਣਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕੋਆਪ੍ਰੇਟਿਵ ਬੈਂਕ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਖੇ 12 ਤੋਂ 14 ਮਈ ਤੱਕ ਸਰਹਿੰਦ ਫ਼ਤਹਿ ਦਿਵਸ ਸਮਾਗਮ ਕਰਵਾਏ ਜਾਣਗੇ-ਰਿਆ, ਕੰਗ
Ad Position 24