04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜਵਾਹਰ ਨਵੋਦਿਆ ਵਿਦਿਆਲਾ ਫਰੌਰ ਵਿਖੇ ਖੋ-ਖੋ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 14-05-2026
ਖਮਾਣੋਂ, 13 ਮਈ (ਜੋਗਿੰਦਰ ਪਾਲ)-ਜਵਾਹਰ ਨਵੋਦਿਆ ਵਿਦਿਆਲਾ ਫਰੌਰ ਵਿਖੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਲੜਕਿਆਂ ਲਈ ਤਿੰਨ ਦਿਨਾਂ ਖੇਤਰੀ ਖੋ-ਖੋ ਮੀਟ ਕਰਵਾਈ ਗਈ | ਇਸ ਵਿਚ ਖਿਡਾਰੀਆਂ ਨੇ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਸਮਾਪਤੀ ਸਮਾਰੋਹ ਦੀਪ ਜਗਾਉਣ ਅਤੇ ਸਰਸਵਤੀ ਵੰਦਨਾ ਨਾਲ ਸ਼ੁਰੂ ਹੋਇਆ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਸੁਰੀਲਾ ਸਵਾਗਤੀ ਗੀਤ ਪੇਸ਼ ਕੀਤਾ | ਪਿ੍ੰਸੀਪਲ ਸ਼ੇਫਾਲੀ ਸਿੰਘ ਨੇ ਮੁੱਖ ਮਹਿਮਾਨ, ਐਸਕਾਰਟਸ, ਕੋਚਾਂ ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ | ਇਨ੍ਹਾਂ ਮੁਕਾਬਲਿਆਂ ਵਿਚ ਹਿਮਾਚਲ ਪ੍ਰਦੇਸ਼ ਕਲੱਸਟਰ ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਜੇਤੂ ਰਿਹਾ ਅਤੇ ਪੰਜਾਬ 2 ਕਲੱਸਟਰ ਨੇ ਅੰਡਰ-14 ਵਰਗ ਦੀ ਜੇਤੂ ਟਰਾਫ਼ੀ ਜਿੱਤੀ | ਪੰਜਾਬ 1 ਕਲੱਸਟਰ ਨੇ ਅੰਡਰ-14 ਅਤੇ ਅੰਡਰ-17 ਵਰਗਾਂ ਵਿਚ ਰਨਰ-ਅੱਪ ਟਰਾਫ਼ੀ ਜਿੱਤੀ ਅਤੇ ਜੰਮੂ-ਕਸ਼ਮੀਰ ਕਲੱਸਟਰ ਨੇ ਅੰਡਰ-19 ਵਰਗ ਵਿਚ ਉਪ ਜੇਤੂ ਟਰਾਫ਼ੀ ਪ੍ਰਾਪਤ ਕੀਤੀ | ਪਿ੍ੰਸੀਪਲ ਨੇ ਤਿੰਨ ਦਿਨਾਂ ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਬੰਧਕ ਕਮੇਟੀ, ਰੈਫਰੀ, ਅਧਿਆਪਕਾਂ ਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਇਹ ਸਮਾਗਮ ਮਿੱਠੀਆਂ ਯਾਦਾਂ ਨਾਲ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਸਕੂਲ ਹੰਸਾਲੀ ਖੇੜਾ ਦਾ 8ਵੀਂ ਤੇ 10ਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 7 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੌਰਾਨ ਮੈਰਿਟ ਸੂਚ...
Ad Position 24