ਫ਼ਤਹਿਗੜ੍ਹ ਸਾਹਿਬ, 15 ਮਈ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਵਿਚ ਕਿੰਡਰ ਗਾਰਡਨ ਮੰਦਰਜ਼ ਡੇਅ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੀਵਨ ਕਿਸੇ ਕਿਤਾਬ ਦੇ ਨਿਰਦੇਸ਼ 'ਤੇ ਨਹੀਂ ਚੱਲਦਾ, ਸਗੋਂ ਮਾਂ ਦੇ ਪਿਆਰ ਅਤੇ ਮਾਰਗ ਦਰਸ਼ਨ 'ਤੇ ਚੱਲਦਾ ਹੈ | ਮਾਂ ਇਕ ਸ਼ਬਦ ਨਹੀਂ, ਸਗੋਂ ਪ੍ਰੇਮ ਪਿਆਰ, ਮਮਤਾ ਅਤੇ ਸਨੇਹ ਦਾ ਅਹਿਸਾਸ ਹੈ, ਜੋ ਹਰ ਬੱਚੇ ਦੇ ਜੀਵਨ ਨੂੰ ਸੁੰਦਰ ਬਣਾਉਂਦਾ ਹੈ | ਜਿਸ ਸਦਕਾ ਹੀ ਇਸ ਅਨਮੋਲ ਰਿਸ਼ਤੇ ਨੂੰ ਸਮਰਪਿਤ ਕਰਦੇ ਹੋਏ ਸਕੂਲ ਦੇ ਕਿੰਡਰ ਗਾਰਡਨ ਵਿੰਗ ਵਿਚ 'ਮਾਂ ਦਿਵਸ' ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੀਆਂ ਮਾਤਾਵਾਂ ਦੇ ਪ੍ਰੇਮ ਅਤੇ ਭਾਵਨਾ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਅਤੇ ਨਾਚ ਆਦਿ ਪੇਸ਼ ਕੀਤਾ | ਬੱਚਿਆਂ ਨੇ ਆਪਣੇ ਹੱਥਾਂ ਦੇ ਨਾਲ ਰੰਗ ਬਿਰੰਗੇ ਕਾਰਡ, ਸੁੰਦਰ ਕਰਾਫ਼ਟ ਆਈਟਮ, ਹੈੱਡ ਪਿ੍ੰਟ ਆਰਟ ਅਤੇ ਪਿਆਰੇ ਸੰਦੇਸ਼ ਆਦਿ ਤਿਆਰ ਕੀਤੇ | ਇਸ ਮੌਕੇ ਸਕੂਲ ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਇਸ ਦਿਹਾੜੇ ਦੀ ਵਧਾਈ ਦਿੰਦਿਆਂ ਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਬੱਚੇ ਦੀ ਪਹਿਲੀ ਗੁਰੂ ਮਾਂ ਹੁੰਦੀ ਹੈ | ਉਸ ਦੇ ਸੰਸਕਾਰ, ਪ੍ਰੇਮ ਅਤੇ ਮਾਰਗ ਦਰਸ਼ਨ ਤੋਂ ਹੀ ਬੱਚੇ ਦਾ ਭਵਿੱਖ ਬਣਦਾ ਹੈ |