ਬਸੀ ਪਠਾਣਾਂ, 15 ਮਈ (ਪੱਤਰ ਪ੍ਰੇਰਕ)-ਪਾਈਨ ਗਰੋਵ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਬਾਰ੍ਹਵੀਂ ਕਾਮਰਸ 'ਚੋਂ ਸਿਮਰਪ੍ਰੀਤ ਕੌਰ ਨੇ 97.2 ਫ਼ੀਸਦੀ ਅਤੇ ਮਨੀਸ਼ਾ ਨੇ ਵੀ 97. 2 ਫ਼ੀਸਦੀ ਲੈ ਕੇ ਪਹਿਲਾ, ਟਿਸ਼ਿਕਾ ਨੇ 91.4 ਫ਼ੀਸਦੀ ਲੈ ਕੇ ਦੂਜਾ, ਜੋਬਨਪ੍ਰੀਤ ਕੌਰ ਨੇ 90 ਫ਼ੀਸਦੀ ਅੰਕਾਂ ਤੀਜਾ, ਰਾਮਸਰਨ ਨੇ 87 ਫ਼ੀਸਦੀ ਅੰਕਾਂ ਨਾਲ ਚੌਥਾ ਅਤੇ ਅਕਸ਼ਰਾ ਨੇ 87 ਫ਼ੀਸਦੀ ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ | ਸਾਇੰਸ ਸਟਰੀਮ 'ਚੋਂ ਕਸ਼ਿਸ਼ ਨੇ 89.4 ਫ਼ੀਸਦੀ ਲੈ ਕੇ ਪਹਿਲਾ, ਅਰਮਾਨ ਗੁਪਤਾ ਨੇ 86.4 ਨਾਲ ਦੂਜਾ, ਨਵਜੋਤ ਸਿੰਘ ਨੇ 85 ਫ਼ੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਆਰਟਸ ਦੇ ਅੰਮਿ੍ਤਪ੍ਰੀਤ ਸਿੰਘ ਨੇ 87 ਫ਼ੀਸਦੀ ਨਾਲ ਪਹਿਲਾ, ਸੁਖਪ੍ਰੀਤ ਸਿੰਘ 86.6 ਫ਼ੀਸਦੀ ਨਾਲ ਦੂਜਾ ਤੇੇ ਗੁਰਮਨ ਸਿੰਘ ਨੇ 85 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਸਾਇੰਸ, ਕਾਮਰਸ ਅਤੇ ਆਰਟਸ ਤਿੰਨਾਂ ਹੀ ਸਟਰੀਮਾਂ ਦੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ | ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਦੇ ਪ੍ਰਧਾਨ ਵਿਜੈ ਕੌਸ਼ਲ ਅਤੇ ਚੇਅਰਪਰਸਨ ਵੀਨਾ ਕੌਸ਼ਲ ਨੇ ਕਿਹਾ ਕਿ ਪਾਈਨ ਗਰੋਵ ਪਬਲਿਕ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਵਚਨਬੱਧ ਹੈ | ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਭਰੋਸੇ ਦੀ ਜਿੱਤ ਹਨ | ਪਿ੍ੰਸੀਪਲ ਨੀਤੂ ਕੁਮਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਫਲਤਾ ਪੂਰੇ ਪਾਈਨ ਗਰੋਵ ਪਰਿਵਾਰ ਲਈ ਮਾਣ ਵਾਲੀ ਹੈ | ਅਸੀਂ ਭਵਿੱਖ ਵਿਚ ਵੀ ਬੱਚਿਆਂ ਨੂੰ ਉੱਚੀਆਂ ਉਡਾਣਾਂ ਲਈ ਪ੍ਰੇਰਿਤ ਕਰਦੇ ਰਹਾਂਗੇ |