12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

• ਹਾਦਸੇ ਦੌਰਾਨ ਜ਼ਖਮੀ ਹੋਇਆ ਨੌਜਵਾਨ ਪੀ. ਜੀ. ਆਈ. ਚੰਡੀਗੜ੍ਹ ਜ਼ੇਰੇ ਇਲਾਜ • ਐਸ. ਡੀ. ਐਮ. ਫ਼ਤਹਿਗੜ੍ਹ ਸਾਹਿਬ ਨੇ ਮੇਲਾ ਬੰਦ ਕਰਵਾਇਆ ਵਿਸ਼ਵਕਰਮਾ ਕਾਲੋਨੀ ਮੇਲੇ ਦੌਰਾਨ ਵਾਪਰਿਆ ਹਾਦਸਾ, 20 ਫੁੱਟ ਉੱਚਾ ਗੇਟ ਨੌਜਵਾਨ 'ਤੇ ਡਿੱਗਾ

Ad Position 21
No active advertisement
ਹਾਦਸੇ ਦੌਰਾਨ ਜ਼ਖ਼ਮੀ ਹੋਇਆ ਵੰਸ਼ ਹਸਪਤਾਲ ਵਿਚ ਇਲਾਜ ਅਧੀਨ | ਅਜੀਤ ਤਸਵੀਰ <br/> ਮੇਲੇ ਦੇ ਪ੍ਰਬੰਧਕ ਪੱਤਰਕਾਰਾਂ ਨੂੰ ਸੰਬੰਧਿਤ ਪ੍ਰਵਾਨਗੀ ਦਿਖਾਉਂਦੇ ਹੋਏ | ਤਸਵੀਰਾਂ: ਕਰਨ <br/> ਸਰਹਿੰਦ ਸ਼ਹਿਰ ਵਿਚ ਲੱਗੇ ਮੇਲੇ ਦੇ ਪ੍ਰਵੇਸ਼ ਦੁਆਰ ਦੇ ਡਿੱਗੇ ਗੇਟ ਦਾ ਦਿ੍ਸ਼ ਅਤੇ ਐਸ.ਡੀ.ਐਮ. ਕਰੁਣ ਗੁਪਤਾ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਸਮੇਂ | <br/> 16-05-2026
ਫ਼ਤਹਿਗੜ੍ਹ ਸਾਹਿਬ, 15 ਮਈ (ਪੱਤਰ ਪ੍ਰੇਰਕ)-ਸਰਹਿੰਦ ਸ਼ਹਿਰ ਦੀ ਵਿਸ਼ਵਕਰਮਾ ਕਾਲੋਨੀ ਨੇੜੇ ਲੱਗੇ ਮੇਲੇ ਦੌਰਾਨ ਬੀਤੀ ਰਾਤ ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ 20 ਫੁੱਟ ਉੱਚਾ ਭਾਰੀ ਲੋਹੇ ਦਾ ਪ੍ਰਵੇਸ਼ ਗੇਟ ਇਕ ਨੌਜਵਾਨ 'ਤੇ ਡਿੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜੋ ਇਸ ਵੇਲੇ ਪੀ.ਆਈ.ਜੀ.ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ | ਇਸ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਵੰਸ਼ (17) ਵਜੋਂ ਹੋਈ ਹੈ | ਇਹ ਹਾਦਸਾ ਬੁੱਧਵਾਰ ਰਾਤ 8 ਵਜੇ ਦੇ ਕਰੀਬ ਤੂਫ਼ਾਨ ਦੌਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ | ਲੋਹੇ ਦੇ ਐਂਗਲਾਂ ਤੇ ਗਾਰਡਰਾਂ ਦਾ ਬਣਿਆ ਪ੍ਰਵੇਸ਼ ਗੇਟ ਤੂਫ਼ਾਨ ਕਾਰਨ ਡਿੱਗ ਗਿਆ ਅਤੇ ਵੰਸ਼ ਨਾਮਕ ਨੌਜਵਾਨ ਉਸ ਦੇ ਹੇਠ ਆਉਣ ਕਾਰਨ ਜ਼ਖਮੀ ਹੋ ਗਿਆ | ਹਨੇਰੀ, ਤੂਫ਼ਾਨ ਕਾਰਨ ਬਿਜਲੀ ਗੁੱਲ ਹੋ ਗਈ ਅਤੇ ਉੱਥੇ ਹਨੇਰੇ ਵਿਚ ਭਗਦੜ ਮੱਚ ਗਈ | ਮੇਲੇ ਦੇ ਪ੍ਰਬੰਧਕਾਂ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਵੰਸ਼ ਨੂੰ ਲੋਹੇ ਦੇ ਗੇਟ ਹੇਠੋਂ ਕੱਢ ਕੇ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਪਹੁੰਚਾਇਆ | ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ | ਹਾਦਸੇ ਤੋਂ ਬਾਅਦ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਕਰੁਣ ਗੁਪਤਾ ਨੇ ਫ਼ਿਲਹਾਲ ਮੇਲੇ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ | ਐਸ.ਡੀ.ਐਮ ਨੇ ਪ੍ਰਬੰਧਕਾਂ ਤੋਂ ਐਨ.ਓ.ਸੀ ਦੀ ਮੰਗ ਕੀਤੀ, ਪ੍ਰੰਤੂ ਪ੍ਰਬੰਧਕ ਮੌਕੇ 'ਤੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਪੇਸ਼ ਕਰ ਸਕੇ | ਐਸ.ਡੀ.ਐਮ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਸਿਰਫ਼ ਜ਼ਮੀਨ ਦੀ ਮਾਲਕੀ ਤਸਦੀਕ ਲਈ ਅਰਜ਼ੀ ਦਿੱਤੀ ਸੀ | ਨਿਯਮਾਂ ਅਨੁਸਾਰ, ਮੇਲੇ ਲਈ ਅੱਠ ਤੋਂ ਦਸ ਵਿਭਾਗਾਂ ਦੀ ਐਨ.ਓ.ਸੀ ਲਾਜ਼ਮੀ ਹੈ | ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਪੀ.ਡਬਲਯੂ.ਡੀ ਤਕਨੀਕੀ ਵਿੰਗ, ਪੁਲਿਸ ਅਤੇ ਫਾਇਰ ਬਿ੍ਗੇਡ ਤੋਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਨਤਕ ਸੁਰੱਖਿਆ ਐਕਟ ਅਤੇ ਬਿਲਡਿੰਗ ਕੋਡ ਦੇ ਤਹਿਤ ਢਾਂਚਾਗਤ ਸਥਿਰਤਾ ਦਾ ਸਰਟੀਫਿਕੇਟ ਵੀ ਲੋੜੀਂਦਾ ਹੈ | ਓਧਰ ਦੂਜੇ ਪਾਸੇ ਪ੍ਰਬੰਧਕ ਰਾਹੁਲ, ਨਾਇਬ ਸਿੰਘ ਅਤੇ ਮਨਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਾਰੇ ਐਨ.ਓ.ਸੀ. ਮੌਜੂਦ ਹਨ | ਉਨ੍ਹਾਂ ਕਿਹਾ ਕਿ ਜਿਸ ਦੌਰਾਨ ਐਸ.ਡੀ.ਐਮ ਮੌਕੇ 'ਤੇ ਪਹੁੰਚੇ ਸਨ ਤਾਂ ਉਸ ਵੇਲੇ ਜਿਹੜੀ ਕਾਰ ਵਿਚ ਸਬੰਧਤ ਦਸਤਾਵੇਜ਼ ਪਏ ਸਨ, ਉਸ ਕਾਰ ਨੂੰ ਉਨ੍ਹਾਂ ਦਾ ਕੋਈ ਵਿਅਕਤੀ ਲੈ ਗਿਆ ਹੋਇਆ ਸੀ, ਜਿਸ ਕਰਕੇ ਉਹ ਐਸ.ਡੀ.ਐਮ ਨੂੰ ਲੋੜੀਂਦੇ ਦਸਤਾਵੇਜ਼ ਨਹੀਂ ਵਿਖਾ ਸਕੇ | ਪ੍ਰਬੰਧਕਾਂ ਨੇ ਕਿਹਾ ਕਿ ਉਹ ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਦਾ ਪੀ.ਆਈ.ਜੀ ਚੰਡੀਗੜ੍ਹ ਵਿਖੇ ਪਹੁੰਚ ਕੇ ਹਾਲਚਾਲ ਵੀ ਜਾਣ ਕੇ ਆਏ ਹਨ ਅਤੇ ਉਨ੍ਹਾਂ ਵਲੋਂ ਹੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਜੋ ਘਟਨਾ ਤੋਂ ਪਹਿਲਾਂ ਉੱਥੇ ਸੈਲਫੀਆਂ ਲੈ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਕਾਲੋਨੀ ਮੇਲੇ ਦੌਰਾਨ ਵਾਪਰਿਆ ਹਾਦਸਾ, 20 ਫੁੱਟ ਉੱਚਾ ਗੇਟ ਨੌਜਵਾਨ 'ਤੇ ਡਿੱਗਾ ਅਗਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24