25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼ੋ੍ਰ.ਅ.ਦਲ ਨੂੰ ਹਲਕਾ ਬਸੀ ਪਠਾਣਾਂ 'ਚ ਮਜ਼ਬੂਤ ਕਰਨ ਲਈ ਐਸ.ਓ.ਆਈ. ਪ੍ਰਧਾਨ ਢਿੱਲੋਂ ਵਲੋਂ ਮੀਟਿੰਗ

Ad Position 21
No active advertisement
ਰਣਬੀਰ ਸਿੰਘ ਢਿਲੋਂ ਪ੍ਰਧਾਨ ਐਸ.ਓ.ਆਈ ਖਮਾਣੋਂ ਵਿਖੇ ਅਕਾਲੀ ਆਗੂਆਂ ਨਾਲ ਮੀਟਿੰਗ ਉਪਰੰਤ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 18-05-2026
ਖਮਾਣੋਂ, 17 ਮਈ (ਮਨਮੋੋਹਣ ਸਿੰਘ ਕਲੇਰ)-ਰਣਬੀਰ ਸਿੰਘ ਢਿੱਲੋਂ ਪ੍ਰਧਾਨ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ) ਨੇ ਅੱਜ ਖਮਾਣੋਂ ਵਿਖੇ ਪਹੰੁਚ ਕੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਹਲਕੇ 'ਚ ਪਾਰਟੀ ਦੀ ਚੜ੍ਹਦੀ ਕਲਾ ਲਈ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਹਾਜ਼ਰ ਹੋਰਨਾਂ ਪਾਰਟੀ ਆਗੂਆਂ ਨਾਲ ਵੀ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਆਉਣ ਵਾਲੇ ਦਿਨਾਂ 'ਚ ਹਲਕੇ 'ਚ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਸਬੰਧੀ ਵੀ ਵਿਚਾਰ ਚਰਚਾ ਕੀਤੀ | ਇਸ ਦੌਰਾਨ ਉਨ੍ਹਾਂ ਹਲਕਾ ਬਸੀ ਪਠਾਣਾਂ 'ਚ ਦਰਬਾਰਾ ਸਿੰਘ ਗੁਰੂ ਦੀ ਅਗਵਾਈ 'ਚ ਪਾਰਟੀ ਗਤੀਵਿਧੀਆਂ 'ਤੇ ਤਸੱਲੀ ਪ੍ਰਗਟ ਕੀਤੀ | ਇਸ ਉਪਰੰਤ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਡਾ. ਜਗਦੀਪ ਸਿੰਘ ਰਾਣਾ ਜਿਨ੍ਹਾਂ ਦੇ ਮਾਤਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਸਮੇਂ ਅਮਰਜੀਤ ਸਿੰਘ ਗਰਚਾ ਜਨਰਲ ਸਕੱਤਰ ਸ਼ਹਿਰੀ ਖਮਾਣੋਂ, ਰਾਜਵੰਤ ਸਿੰਘ ਰਾਜੂ ਯੂਥ ਵਿੰਗ, ਰਾਜੀਵ ਆਹੂੂਜਾ, ਮਨਪ੍ਰੀਤ ਸਿੰਘ ਮੰੰਪੀ ਤੇ ਸਾਬਕਾ ਕੌਂਸਲਰ ਖਮਾਣੋਂ ਆਦਿ
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਵਧਿਆ ਸਿਆਸੀ ਤਣਾਅ, ਕਾਂਗਰਸ ਨੇ ਧੱਕੇਸ਼ਾਹੀ ਦਾ ਜਤਾਇਆ ਖਦਸ਼ਾ ਅਗਲੀ ਖ਼ਬਰ 6 ਸਾਲਾਂ ਬਾਅਦ ਮੁੜ ਸ਼ੁਰੂ ਹੋਈ ਅੰਬਾਲਾ-ਬਨੂੜ ਬੱਸ ਸੇਵਾ
Ad Position 24