01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਗਊਸ਼ਾਲਾ 'ਚ ਕੜ੍ਹੀ ਚੌਲਾਂ ਦਾ ਲੰਗਰ ਲਗਾਇਆ

Ad Position 21
No active advertisement
ਮੰਡੀ ਗੋਬਿੰਦਗੜ੍ਹ ਵਿਚ ਲਗਾਏ ਲੰਗਰ ਵਿਚ ਸੇਵਾ ਕਰਦੇ ਲਾਇਨਜ਼ ਕਲੱਬ ਮੈਂਬਰ | ਅਜੀਤ ਤਸਵੀਰ <br/> 25-05-2026
ਮੰਡੀ ਗੋਬਿੰਦਗੜ੍ਹ, 24 ਮਈ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸਥਾਨਕ ਸ੍ਰੀ ਕਿ੍ਸ਼ਨਾ ਗਊਸ਼ਾਲਾ ਵਿਖੇ ਕੜ੍ਹੀ ਚੌਲਾ ਦਾ ਲੰਗਰ ਲਗਾਇਆ ਗਿਆ | ਇਹ ਸੇਵਾ ਸਮਾਗਮ ਕਲੱਬ ਦੇ ਪ੍ਰਧਾਨ ਐਮ.ਜੇ.ਐਫ ਲਾਇਨ ਰਮੇਸ਼ ਗੋਇਲ ਦੀ ਪ੍ਰਧਾਨਗੀ ਅਤੇ ਕਲੱਬ ਸਕੱਤਰ ਲਾਇਨ ਸੁਮਿਤ ਗਰਗ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਕਲੱਬ ਦੇ ਪੀ.ਆਰ.ਓ. ਐਮ.ਜੇ.ਐਫ ਲਾਇਨ ਸੰਦੀਪ ਸਦਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੰਗਰ ਕਲੱਬ ਦੇ ਖ਼ਜ਼ਾਨਚੀ ਐਮ.ਜੇ.ਐਫ ਲਾਇਨ ਓ.ਪੀ. ਵਰਮਾ ਵਲੋਂ ਆਪਣੇ ਪੁੱਤਰ ਭੁਪੇਸ਼ ਵਰਮਾ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਲਗਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਹੀ ਸਮਾਜ ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਵਚਨਬੱਧ ਰਹਿੰਦਾ ਹੈ ਅਤੇ ਸਮੇਂ-ਸਮੇਂ 'ਤੇ ਅਜਿਹੇ ਸਮਾਜਿਕ ਅਤੇ ਧਾਰਮਿਕ ਕਾਰਜ ਕਰਵਾਉਂਦਾ ਰਹਿੰਦਾ ਹੈ | ਲੰਗਰ ਦੌਰਾਨ ਹਜ਼ਾਰਾਂ ਰਾਹਗੀਰਾਂ, ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਕੜ੍ਹੀ-ਚਾਵਲ ਪ੍ਰਸ਼ਾਦ ਛਕਿਆ | ਇਸ ਮੌਕੇ 'ਤੇ ਲਾਇਨ ਸੁਮਿਤ ਗਰਗ, ਓ.ਪੀ. ਵਰਮਾ, ਦਿਨੇਸ਼ ਸਿੰਘ, ਰਾਜੇਸ਼ ਗੁਪਤਾ, ਕਮਲ ਸਿੰਘੀ, ਭੁਪੇਸ਼ ਵਰਮਾ, ਅੰਕੁਰ ਕੌਸ਼ਲ, ਅਨਿਤ ਮਿੱਤਲ, ਲਾਇਨ ਵਰਿੰਦਰ ਸ਼ੁਕਲਾ, ਸੰਜੀਵ ਭਾਟੀਆ, ਰਾਕੇਸ਼ ਜਿੰਦਲ, ਸੁਮਨ ਗੋਇਲ, ਲਾਇਨ ਆਈ.ਪੀ.ਐਸ. ਕੋਚਰ, ਜਗਦੀਪ ਸਿੰਘ, ਕਮਲ ਗੁਪਤਾ, ਵਿਨੋਦ ਗੋਇਲ, ਜਤਿੰਦਰ ਅਰੋੜਾ, ਅਮਰਿੰਦਰ ਕੁਮਾਰ ਗਰਗ, ਮੁਕੇਸ਼ ਕੌਸ਼ਲ, ਸੁਰੇਸ਼ ਗੁਪਤਾ ਅਤੇ ਸੁਰਿੰਦਰ ਕੁਮਾਰ ਸਮੇਤ ਕਈ ਮੈਂਬਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਅਤੇ ਕੇਦਾਰਨਾਥ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਸਮੱਗਰੀ ਭੇਜੀ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਵਾਰਡ ਨੰਬਰ 6 ਤੇ 7 'ਚ ਪਾਰਟੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ
Ad Position 24