01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਿਧਾਇਕ ਦੇਵ ਮਾਨ ਨੇ ਵਾਰਡ ਨੰਬਰ 6 ਤੇ 7 'ਚ ਪਾਰਟੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 25-05-2026
ਨਾਭਾ, 24 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਅੱਜ ਬਾਅਦ ਦੁਪਹਿਰ ਵਾਰਡ ਨੰਬਰ 6 'ਚ ਚੋਣ ਲੜ ਰਹੇ ਕਮਲ ਕੁਮਾਰ ਰਾਜੂ ਅਤੇ ਵਾਰਡ ਨੰਬਰ 7 ਵਿਚ ਚੋਣ ਲੜ ਰਹੇ ਸਰੋਜ ਪਤਨੀ ਸਵਰਗੀ ਦਲੀਪ ਕੁਮਾਰ ਬਿੱਟੂ ਲਈ ਚੋਣ ਪ੍ਰਚਾਰ ਕੀਤਾ ਗਿਆ | ਵਾਰਡ ਨੰਬਰ 6 ਤੇ 7 ਦੇ ਵਾਸੀਆਂ ਨੂੰ ਅਪੀਲ ਕਰਦੇ ਹੋਏ ਵਿਧਾਇਕ ਦੇਵ ਮਾਨ ਨੇ ਕਿਹਾ ਕੀ ਉਹ ਵਿਕਾਸ ਦੇ ਨਾਮ 'ਤੇ ਵੋਟਾਂ ਮੰਗ ਰਹੇ ਹਨ, ਕਿਉਂ ਜੋ ਪਿਛਲੇ ਕਰੀਬ ਚਾਰ ਸਾਲ ਦੌਰਾਨ ਵਾਰਡ ਨੰਬਰ 6 ਤੇ 7 ਵਿਚ ਪਾਰਟੀ ਵਲੋਂ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ | ਵਿਧਾਇਕ ਦੇ ਮਾਨ ਨੇ ਕਿਹਾ ਕਿ ਜੇਕਰ ਵਾਰਡ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕਾਰਜ ਰਹਿੰਦਾ ਹੈ ਤਾਂ ਉਸ ਨੂੰ ਚੋਣਾਂ ਜਿੱਤਣ ਉਪਰੰਤ ਤੁਰੰਤ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ | ਪਾਰਟੀ ਉਮੀਦਵਾਰ ਕਮਲ ਕੁਮਾਰ ਰਾਜੂ ਅਤੇ ਸਰੋਜ ਵਲੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਉਨ੍ਹਾਂ ਦੇ ਵਾਰਡ ਵਿਚ ਆਉਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਰਮੇਸ਼ ਤਲਵਾੜ, ਤੇਜਿੰਦਰ ਸਿੰਘ ਖਹਿਰਾ, ਕਪਿਲ ਮਾਨ, ਪ੍ਰਧਾਨ ਸੋਮਨਾਥ ਢੱਲ, ਪ੍ਰਧਾਨ ਅਮਨਦੀਪ ਸਿੰਘ ਕੋਟ, ਰਾਜੀਵ ਸ਼ਰਮਾ, ਸਾਬਕਾ ਕੌਂਸਲਰ ਹਿਤੇਸ਼ ਖੱਟਰ, ਗੁਰਵਿੰਦਰ ਸਿੰਘ ਪੱਪੂ ਸੌਜਾ, ਸੁਭਾਸ਼ ਸਹਿਗਲ, ਦੇਵਰਾਜ ਪੱਪੂ ਆਸ਼ੂ ਡਾਇਰੀ, ਅਮਨ ਗਰਗ, ਬੋਬੀ ਸ਼ਰਮਾ, ਮਹਿੰਦਰ ਕੁਮਾਰ ਬਿੱਟੂ, ਆਸ਼ੂ ਗਰਗ ਆਦਿ ਵਾਰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਗਊਸ਼ਾਲਾ 'ਚ ਕੜ੍ਹੀ ਚੌਲਾਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਵਾਰਡ ਨੰਬਰ 3 ਤੋਂ 'ਆਪ' ਉਮੀਦਵਾਰ ਹਰਪ੍ਰੀਤ ਸਿੰਘ ਪ੍ਰੀਤ ਨੇ ਭਖਾਈ ਆਪਣੀ ਚੋਣ ਮੁਹਿੰਮ
Ad Position 24