01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਭਾਜਪਾ ਪਾਰਟੀ ਦੇ 22 ਉਮੀਦਵਾਰਾਂ ਨੇ ਦਲ ਨਾ ਬਦਲਣ ਦੀ ਲਈ ਕਸਮ

Ad Position 21
No active advertisement
ਅਜੀਤ ਡੈਸਕ 25-05-2026
ਨਾਭਾ, 24 ਮਈ (ਵਰਿੰਦਰ ਵਰਮਾ)-ਹਲਕਾ ਨਾਭਾ ਵਿਖੇ ਭਾਜਪਾ ਪਾਰਟੀ ਦੇ 22 ਉਮੀਦਵਾਰਾਂ ਨੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਮਾਤਾ ਸ੍ਰੀ ਰਾਜੇਸਵਰੀ ਮੰਦਿਰ ਵਿਖੇ ਮਾਤਾ ਜੀ ਦਾ ਆਸ਼ੀਰਵਾਦ ਲਿਆ ਅਤੇ ਚੋਣ ਜਿੱਤਣ ਤੋਂ ਬਾਅਦ ਦਲ ਨਾ ਬਦਲਣ ਦੀ ਕਸਮ ਲਈ | ਇਸ ਮੌਕੇ ਸਮੂਹ ਉਮੀਦਵਾਰ ਪਵਨ ਗਰਗ, ਰਸਮੀ ਸਿੰਗਲਾ, ਅੰਜੂ ਬਾਲਾ, ਮੋਹਿਤ ਸ਼ਰਮਾ, ਲੇਖ ਰਜ ਰਾਣਾ, ਯਾਦਵਿੰਦਰ ਜਾਦੂ, ਕਿਰਨ ਸ਼ਰਮਾ, ਲਖਬੀਰ ਕੌਰ, ਯੂਵੀ, ਨਰਿੰਦਰ ਸਿੰਘ, ਅਨੀਤਾ, ਬਲਿਹਾਰ ਸਿੰਘ, ਕਵਿਤਾ, ਯਾਦਵਿੰਦਰ, ਰੀਨਾ ਬੰਸਲ, ਹਰਮੇਸ਼ ਮੇਸੀ, ਗੁਰਪ੍ਰੀਤ ਕੌਰ, ਮੰਟੂ ਹੰਸ, ਸੰਜਨਾ ਹੰਸ, ਸੁਨੀਲ ਕੁਮਾਰ ਪਲਵਾਨ, ਅਮਰਜੀਤ ਰਾਣੀ, ਅਮਨਦੀਪ ਗੋਸਲ ਸੰਦੀਪ ਰਾਣੀ ਨੇ ਕਿਹਾ ਕਿ ਕਈ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਆਪਣਾ ਦਲ ਬਦਲ ਲੈਂਦੇ ਹਨ ਕਿਉਂਕਿ ਕੌਂਸਲਰ ਤਾਂ ਬਣ ਜਾਂਦੇ ਹਨ ਪਰੰਤੂ ਪ੍ਰਧਾਨਗੀ ਦੀ ਵੋਟ ਲਈ ਵਿਕ ਜਾਂਦੇ ਹਨ | ਇਸ ਮੌਕੇ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਵਿਨੋਦ ਕਾਲੜਾ, ਮੁੱਖ ਸੇਵਾਦਾਰ ਬਰਿੰਦਰ ਬਿੱਟੂ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਸੰਨੀ ਸਿੰਗਲਾ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਕਸਮ ਖਵਾਉਣ ਦਾ ਇਕ ਹੀ ਮਕਸਦ ਸੀ ਕਿ ਅਸੀਂ ਸਾਰੇ ਰਲ ਮਿਲ ਕੇ ਭਿ੍ਸ਼ਟਾਚਾਰ ਕਮੇਟੀ ਬਣਾ ਸਕੀਏ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲਗਾਤਾਰ ਨਗਰ ਕੌਂਸਲ 'ਚ ਵੱਡੇ ਪੱਧਰ 'ਤੇ ਘਪਲੇ ਹੋ ਰਹੇ ਹਨ ਕਿਉਂਕਿ ਇੱਥੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਇੱਥੇ ਕੰਮ ਰੁਪਈਆ ਦੇ ਲੈਣ ਦੇਣ ਤੋਂ ਬਿਨਾਂ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ ਆਪਣੇ ਵਾਰਡਾਂ ਵਿਚ ਇਕ ਦਫ਼ਤਰ ਬਣਾਉਣਗੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਹੱਲ ਕੀਤਾ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਗਊ ਸੈੱਸ ਦਾ ਪੈਸਾ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਵਰਤੇ-ਗੁਰਮੁੱਖ ਗੁਰੂ ਅਗਲੀ ਖ਼ਬਰ ਖ਼ੂਨਦਾਨ ਸਭ ਤੋਂ ਮਹਾਨ ਅਤੇ ਉੱਤਮ ਦਾਨ-ਹਰਚੰਦ ਸਿੰਘ ਬਰਸਟ
Ad Position 24