14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ ਪਿੰਡ ਰਾਮਗੜ੍ਹ ਵਿਖੇ 9ਵਾਂ ਬਾਲ ਸੰਸਕਾਰ ਕੇਂਦਰ ਖੋਲਿ੍ਹਆ

Ad Position 21
No active advertisement
ਅਜੀਤ ਡੈਸਕ 29-05-2026
ਖਮਾਣੋਂ, 28 ਮਈ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ 9ਵਾਂ ਬਾਲ ਸੰਸਕਾਰ ਕੇਂਦਰ ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਖੋਲਿ੍ਹਆ ਗਿਆ | ਜਾਣਕਾਰੀ ਦਿੰਦਿਆਂ ਕੁਲਦੀਪ ਮਦਾਨ ਨੇ ਦੱਸਿਆ ਕਿ ਇਸ ਮੌਕੇ ਵਿਦਿਆ ਭਾਰਤੀ ਪੰਜਾਬ ਦੇ ਜਨਰਲ ਸਕੱਤਰ ਮਨੋਜ ਤਿਵਾੜੀ ਤੋਂ ਇਲਾਵਾ ਪਰਮਜੀਤ ਰੱਤੇਆਲੀ ਅਤੇ ਸੰਦੀਪ ਧੂੜੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ ਜਾਣ ਅਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਸਨਮਾਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ 10ਵਾਂ ਬਾਲ ਸੰਸਕਾਰ ਕੇਂਦਰ ਵੀ ਜਲਦੀ ਖੋਲ੍ਹਣ ਲਈ ਕਿਹਾ ਤਾਂ ਜੋ ਹੋਰ ਬੱਚੇ ਇਨ੍ਹਾਂ ਸੰਸਕਾਰ ਕੇਂਦਰਾਂ ਦਾ ਲਾਭ ਉਠਾ ਸਕਣ | ਇਸ ਮੌਕੇ ਬੱਚੇ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕਾਵਾਂ ਨਿਕੁੰਜ ਤਿਵਾੜੀ ਅਤੇ ਅੰਕਤਾ ਤਿਵਾੜੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਲਾਈਟ ਸਕੂਲ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਮਨੋਰੰਜਨ ਦੌਰਾ ਕਰਵਾਇਆ ਅਗਲੀ ਖ਼ਬਰ ਕੇਵਲ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਪੰਜਾਬ 'ਚ ਹੋਵੇਗੀ ਹੋਰ ਮਜ਼ਬੂਤ-ਸੋਨੂੰ ਚੀਮਾ
Ad Position 24