ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਮਨੀਸ਼ ਵਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਪ੍ਰੀਸ਼ਦ ਸਰਹਿੰਦ ਵਲੋਂ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਕੰਪਿਊਟਰ ਕੋਰਸ ਕਰਵਾਏ ਜਾਣਗੇ | ਵਰਮਾ ਨੇ ਦੱਸਿਆ ਕਿ ਇਹ ਕੰਪਿਊਟਰ ਕੋਰਸ ਤਿੰਨ ਮਹੀਨੇ ਦਾ ਹੋਵੇਗਾ ਅਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਅਤੇ ਜੀ.ਡੀ. ਇਨਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਕਮਲ ਅਗਰਵਾਲ ਨੇ ਦੱਸਿਆ ਕਿ ਇਹ ਕੋਰਸ ਪ੍ਰੀਸ਼ਦ ਅਤੇ ਜੀ.ਡੀ. ਇੰਫੋਟੇਕ ਦੋਹਾਂ ਦੇ ਸਾਂਝੇ ਯਤਨਾਂ ਨਾਲ ਚਲਾਇਆ ਜਾਵੇਗਾ | ਇਸ ਵਿਚ ਲੋੜਵੰਦ ਦਸਵੀਂ ਪਾਸ ਵਿਦਿਆਰਥੀ ਬੇਸਿਕ ਕੰਪਿਊਟਰ ਕੋਰਸ ਅਤੇ ਬਾਰ੍ਹਵੀਂ ਪਾਸ ਵਿਦਿਆਰਥੀ ਅਕਾਊਾਟਸ ਕੋਰਸ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਇਹ ਕੰਪਿਊਟਰ ਕੋਰਸ ਬਿਲਕੁਲ ਮੁਫ਼ਤ ਹੋਵੇਗਾ ਅਤੇ ਵਿਦਿਆਰਥੀਆਂ ਪਾਸੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ | 1ਜੂਨ ਤੋਂ ਸ਼ੁਰੂ ਹੋ ਰਹੇ ਕੋਰਸ ਵਿਚ ਹੁਣ ਤੱਕ 70 ਦੇ ਕਰੀਬ ਵਿਦਿਆਰਥੀ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ | ਇਸ ਮੌਕੇ ਸਕੱਤਰ ਅਰਵਿੰਦ ਵਰਮਾ, ਅਨੁਜ ਜਿੰਦਲ, ਰਾਜੇਸ਼ ਧੀਮਾਨ, ਵਿਨੀਤ ਵਰਮਾ, ਬਿ੍ਜੇਸ਼ ਸਿੰਗਲਾ, ਜੋਨੀ ਸਿੰਗਲਾ, ਓਮ ਸੂਦ, ਨਿਤਿਨ ਗਰਗ, ਆਸ਼ੀਸ਼ ਗੁਪਤਾ, ਧੀਰਜ ਗਰਗ, ਕਮਲ ਕੁਮਾਰ, ਲੋਕੇਸ਼ ਸੂਦ, ਸਾਹਿਲ ਧਮੀਜਾ, ਪੁਨੀਤ ਜਿੰਦਲ, ਹਰਦੀਪ ਬੇਦੀ, ਪੁਨੀਤ ਕਪੂਰ, ਅਮਿਤਾਭ ਧੀਮਾਨ, ਅਮਿਤ ਵਰਮਾ, ਰਵੀ ਸੂਦ, ਸੰਜੇ ਗੁਪਤਾ, ਗੌਤਮ ਗਿੱਲ, ਉਦਿਤ ਸ਼ਰਮਾ ਅਤੇ ਮੁਨੀਸ਼ ਮਾਂਗੀ ਹਾਜ਼ਰ ਸਨ |