14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੰਮੇ ਸਮੇਂ ਬਾਅਦ ਬੈਲਟ ਪੇਪਰਾਂ 'ਤੇ ਹੋਈ ਵੋਟਿੰਗ ਦਾ ਅੱਜ ਖੁੱਲ੍ਹੇਗਾ ਰਾਜ

Ad Position 21
No active advertisement
ਅਜੀਤ ਡੈਸਕ 29-05-2026
ਮੰਡੀ ਗੋਬਿੰਦਗੜ੍ਹ, 28 ਮਈ (ਇਕਬਾਲਦੀਪ ਸੰਧੂ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਦਿਨ ਆ ਪਹੁੰਚਿਆ ਹੈ ਅਤੇ ਅੱਜ 28 ਵਾਰਡਾਂ ਵਿਚ ਪਈਆਂ ਵੋਟਾਂ ਦੇ 119 ਉਮੀਦਵਾਰਾਂ ਦਾ ਫ਼ੈਸਲਾ ਸਾਹਮਣੇ ਆਵੇਗਾ | ਜ਼ਿਕਰਯੋਗ ਹੈ ਕਿ ਕਾਫ਼ੀ ਲੰਮੇ ਸਮੇਂ ਬਾਅਦ ਹੋਈ ਬੈਲਟ ਪੇਪਰਾਂ ਤੇ ਨਗਰ ਕੌਂਸਲ ਚੋਣਾਂ ਤੋਂ ਅੱਜ ਖੁੱਲੇ੍ਹਗਾ ਰਾਜ | ਇਸ ਲਈ 26 ਮਈ ਨੂੰ ਹੋਈ ਵੋਟਿੰਗ ਤੋਂ ਬਾਅਦ ਸ਼ਹਿਰ ਦੀ ਸਿਆਸੀ ਗਲੀਆਂ ਵਿਚ ਚਰਚਾਵਾਂ ਦਾ ਦੌਰ ਲਗਾਤਾਰ ਜਾਰੀ ਰਿਹਾ ਅਤੇ ਹੁਣ ਹਰ ਕਿਸੇ ਦੀ ਨਜ਼ਰ ਅੱਜ ਆਉਣ ਵਾਲੇ ਨਤੀਜਿਆਂ 'ਤੇ ਟਿਕੀ ਹੋਈ ਹੈ | ਜੇਕਰ ਗੱਲ ਕਰੀਏ ਸ਼ਹਿਰ ਦੇ ਹਰ ਵਾਰਡ ਵਿਚ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹਨ, ਜਦਕਿ ਸਪੋਰਟਰਾਂ ਵਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ | ਕਿਤੇ ਚੋਣਾਂ ਦੇ ਮੁੱਦੇ ਹਾਵੀ ਦਿਖਾਈ ਦਿੱਤੇ ਤਾਂ ਕਿਤੇ ਰੇਲਵੇ ਬਿ੍ਜ ਦਾ ਮੁੱਦਾ ਚਰਚਾ ਦੇ ਕੇਂਦਰ ਵਿਚ ਰਿਹਾ | ਹੁਣ ਵੇਖਣਾ ਇਹ ਹੋਵੇਗਾ ਕਿ ਜਨਤਾ ਨੇ ਵਿਕਾਸ ਦੇ ਨਾਮ 'ਤੇ ਵੋਟ ਪਾਈ ਹੈ ਜਾਂ ਸਥਾਨਕ ਮਸਲਿਆਂ ਅਤੇ ਨਿੱਜੀ ਸਮੀਕਰਨਾਂ ਨੂੰ ਤਰਜੀਹ ਦਿੱਤੀ ਹੈ | ਸੱਤਾਧਾਰੀ ਪਾਰਟੀ ਲਈ ਇਹ ਚੋਣ ਸਿਰਫ਼ ਵਾਰਡ ਜਿੱਤਣ ਤੱਕ ਸੀਮਿਤ ਨਹੀਂ, ਸਗੋਂ ਆਪਣੀ ਸਿਆਸੀ ਸਾਖ ਬਚਾਉਣ ਦੀ ਵੀ ਵੱਡੀ ਲੜਾਈ ਮੰਨੀ ਜਾ ਰਹੀ ਹੈ | ਪਾਰਟੀ ਦੇ ਆਗੂਆਂ ਵਲੋਂ ਚੋਣ ਪ੍ਰਚਾਰ ਵਿਚ ਪੂਰੀ ਤਾਕਤ ਲਗਾਈ ਗਈ ਸੀ ਅਤੇ ਹੁਣ ਨਤੀਜੇ ਇਹ ਤੈਅ ਕਰਨਗੇ ਕਿ ਲੋਕਾਂ ਨੇ ਸਰਕਾਰ ਦੇ ਕੰਮਾਂ 'ਤੇ ਕਿੰਨਾ ਭਰੋਸਾ ਜਿਤਾਇਆ ਹੈ | ਦੂਜੇ ਪਾਸੇ ਬੀਜੇਪੀ ਲਈ ਵੀ ਇਹ ਚੋਣ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ | ਭਾਵੇਂ ਜਿੱਤ ਦਾ ਅੰਕੜਾ ਮਹੱਤਵਪੂਰਨ ਰਹੇਗਾ, ਪਰ ਇਸ ਵਾਰ ਵੋਟਿੰਗ ਪ੍ਰਤੀਸ਼ਤ ਨੂੰ ਵੀ ਖ਼ਾਸ ਤੌਰ 'ਤੇ ਦੇਖਿਆ ਜਾ ਰਿਹਾ ਹੈ | ਪਾਰਟੀ ਆਗੂ ਇਸ ਨੂੰ ਆਪਣੇ ਵੱਧਦੇ ਆਧਾਰ ਨਾਲ ਜੋੜ ਕੇ ਵੇਖ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਵੀ ਇਸ ਵਾਰ ਪੂਰੇ ਜੋਸ਼ ਨਾਲ ਮੈਦਾਨ ਵਿਚ ਨਜ਼ਰ ਆਇਆ | ਅਕਾਲੀ ਨੇਤਾ ਰਾਜੂ ਖੰਨਾ ਦੀ ਅਗਵਾਈ ਹੇਠ ਪਾਰਟੀ ਨੇ ਕਈ ਵਾਰਡਾਂ ਵਿਚ ਮਜ਼ਬੂਤ ਦਾਅਵੇ ਕੀਤੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਸ਼ਹਿਰ ਦੀ ਸਿਆਸਤ ਵਿਚ ਮੁੜ ਕਿੰਨਾ ਕੁ ਆਪਣਾ ਪੁਰਾਣਾ ਅਸਰ ਕਾਇਮ ਕਰ ਸਕਦਾ ਹੈ | ਉੱਧਰ ਪਿਛਲੀ ਵਾਰ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਲਈ ਵੀ ਇਹ ਚੋਣ ਸਾਖ ਦਾ ਸਵਾਲ ਬਣੀ ਹੋਈ ਹੈ | ਉਨ੍ਹਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਦੋਵਾਂ ਦੀ ਨਿਗਾਹ ਨਤੀਜਿਆਂ 'ਤੇ ਟਿਕੀ ਹੋਈ ਹੈ | ਚੋਣ ਨਤੀਜੇ ਇਹ ਵੀ ਤੈਅ ਕਰਨਗੇ ਕਿ ਸ਼ਹਿਰ ਦੀ ਸਿਆਸਤ ਵਿਚ ਕਾਂਗਰਸ ਦਾ ਅਸਰ ਕਿੰਨਾ ਬਰਕਰਾਰ ਹੈ | ਇਸ ਚੋਣ ਦਾ ਇਕ ਹੋਰ ਦਿਲਚਸਪ ਪੱਖ ਉਹ ਉਮੀਦਵਾਰ ਰਹੇ, ਜੋ ਪਾਰਟੀਆਂ ਬਦਲ ਕੇ ਮੈਦਾਨ ਵਿਚ ਉੱਤਰੇ | ਕਈਆਂ ਨੇ ਆਪਣੇ ਪੁਰਾਣੇ ਸਿਆਸੀ ਘਰ ਛੱਡ ਕੇ ਨਵੇਂ ਝੰਡੇ ਹੇਠ ਚੋਣ ਲੜੀ | ਹੁਣ ਜਨਤਾ ਨੇ ਉਨ੍ਹਾਂ ਨੂੰ ਕਿੰਨਾ ਕੁ ਕਬੂਲਿਆ, ਇਹ ਨਤੀਜੇ ਸਾਫ਼ ਕਰਨਗੇ | ਕਈ ਉਮੀਦਵਾਰਾਂ ਲਈ ਇਹ ਚੋਣ ਉਨ੍ਹਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਵੀ ਮੰਨੀ ਜਾ ਰਹੀ ਹੈ | ਸ਼ਹਿਰ ਦੇ ਜਿਨ੍ਹਾਂ ਵਾਰਡਾਂ 'ਤੇ ਲੋਕਾਂ ਦੀ ਸਭ ਤੋਂ ਵੱਧ ਨਿਗਾਹ ਰਹੀ, ਉਨ੍ਹਾਂ ਵਿਚ ਸਾਬਕਾ ਪ੍ਰਧਾਨ ਹਰਪ੍ਰੀਤ ਪਿ੍ੰਸ ਦਾ ਵਾਰਡ ਖ਼ਾਸ ਚਰਚਾ ਵਿਚ ਰਿਹਾ | ਇਸ ਤੋਂ ਇਲਾਵਾ ਪੁਨੀਤ ਗੋਇਲ, ਸੁਖਵਿੰਦਰ ਭਾਂਬਰੀ, ਜਗਮੀਤ ਸਹੋਤਾ (ਬਾਵਾ), ਸੰਦੀਪ ਬੱਲ ਸਮੇਤ ਕਈ ਆਗੂਆਂ ਦੇ ਵਾਰਡਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸੁਕਤਾ ਵੇਖੀ ਜਾ ਰਹੀ ਹੈ | ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕਿਹੜੇ ਵਾਰਡ ਵਿਚ ਕਿਸ ਦਾ ਜਾਦੂ ਚੱਲਿਆ ਅਤੇ ਕੌਣ ਲੋਕਾਂ ਦਾ ਭਰੋਸਾ ਜਿੱਤਣ ਵਿਚ ਕਾਮਯਾਬ ਰਿਹਾ | ਗਿਣਤੀ ਕੇਂਦਰਾਂ ਦੇ ਬਾਹਰ ਸਵੇਰੇ ਤੋਂ ਹੀ ਭਾਰੀ ਚਹਿਲ-ਪਹਿਲ ਰਹਿਣ ਦੀ ਸੰਭਾਵਨਾ ਹੈ | ਸਮਰਥਕਾਂ ਵਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਕਈ ਥਾਵਾਂ 'ਤੇ ਅੰਦਰੂਨੀ ਜੋੜ-ਤੋੜ ਅਤੇ ਆਖ਼ਰੀ ਸਮੇਂ ਤੱਕ ਚਰਚਾਵਾਂ ਦਾ ਦੌਰ ਵੀ ਜਾਰੀ ਹੈ | ਹੁਣ ਸਾਰਿਆਂ ਦੀ ਨਿਗਾਹ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਮੰਡੀ ਗੋਬਿੰਦਗੜ੍ਹ ਦੇ 28 ਵਾਰਡਾਂ ਵਿਚ ਆਿਖ਼ਰ ਸਿਆਸੀ ਤਾਜ ਕਿਸ ਦੇ ਸਿਰ 'ਤੇ ਸਜੇਗਾ ਅਤੇ ਲੋਕ ਕਿਸ ਪਾਰਟੀ ਜਾਂ ਚਿਹਰੇ ਨੂੰ ਆਪਣਾ ਅਸਲੀ ਨੁਮਾਇੰਦਾ
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਨੇ ਜੀ. ਟੀ. ਰੋਡ ਹਾਦਸੇ 'ਚ ਜ਼ਖ਼ਮੀ ਹੋਏ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਗਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਸਰਹਿੰਦ ਸ਼ੁਰੂ ਕਰੇਗੀ ਮੁਫ਼ਤ ਕੰਪਿਊਟਰ ਕੋਰਸ
Ad Position 24