10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵੋਟਰ ਸੂਚੀ ਦੀ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ-2026 ਨੂੰ ਮੁੱਖ ਰਖਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪੱਧਰ 'ਤੇ ਕੀਤਾ

Ad Position 21
No active advertisement
ਅਜੀਤ ਡੈਸਕ 31-05-2026
ਫ਼ਤਹਿਗੜ੍ਹ ਸਾਹਿਬ, 30 ਮਈ (ਬਲਜਿੰਦਰ ਸਿੰਘ)-ਡਾ. ਸੋਨਾ ਥਿੰਦ (ਆਈ.ਏ.ਐਸ) ਜ਼ਿਲ੍ਹਾ ਚੋਣ ਅਫ਼ਸਰ, ਫ਼ਤਹਿਗੜ੍ਹ ਸਾਹਿਬ ਵਲੋਂ ਦੱਸਿਆ ਗਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਦੇ ਪੱਤਰ ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ-2026 ਨੂੰ ਮੁੱਖ ਰੱਖਦੇ ਹੋਏ ਚੋਣ ਸੇਵਾਵਾਂ ਦੀ ਸਹੂਲਤ ਦੇਣ ਅਤੇ ਸਾਰੇ ਯੋਗ ਨਾਗਰਿਕਾਂ, ਖ਼ਾਸ ਕਰਕੇ ਦਿਵਿਆਂਗ, ਪ੍ਰਵਾਸੀ ਅਤੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਕਮਰਾ ਨੰਬਰ. 312 ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਤਹਿਗੜ੍ਹ ਸਾਹਿਬ ਵਿਖੇ 'ਹੈਲਪਡੈਸਕ' ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 'ਹੈਲਪਡੈਸਕ' ਵਿਚ ਮੁੱਖ ਤੌਰ 'ਤੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ, ਜਿਵੇਂ ਕਿ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ ਸਮਾਂ-ਸੀਮਾਂ, ਵੋਟ ਬਣਾਉਣ, ਸੋਧ ਕਰਨ ਜਾਂ ਵੋਟ ਕਟਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ |
ਇਸ ਤੋਂ ਇਲਾਵਾ ਵੋਟਰਾਂ ਪਿਛਲੀ ਆਖ਼ਰੀ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ ਸਾਲ- 2003 ਦੀ ਵੋਟਰ ਸੂਚੀ ਦੇ ਰਿਕਾਰਡ ਨਾਲ ਆਪਣੀ ਵੋਟ ਖੋਜ/ਲਿੰਕ ਕਰਨ ਵਿਚ ਸਹੂਲਤ ਦੇਣਾ, ਵੋਟਰਾਂ ਨੂੰ ਫਾਰਮ ਭਰਨ ਅਤੇ ਜਮ੍ਹਾਂ ਕਰਨ ਵਿਚ ਸਹਾਇਤਾ ਕਰਨਾ (ਆਨਲਾਈਨ/ਆਫਲਾਈਨ), ਪ੍ਰਵਾਸੀ ਵੋਟਰਾਂ ਨੂੰ ਉਨ੍ਹਾਂ ਦੇ ਮੌਜੂਦਾ ਅਤੇ ਪਿਛਲੇ ਵਿਧਾਨ ਸਭਾ ਚੋਣ ਹਲਕਿਆਂ ਦੀ ਪਛਾਣ ਕਰਨ ਵਿਚ ਸਹਾਇਤਾ ਕਰਨਾ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਸਹੀ ਜਗ੍ਹਾ 'ਤੇ ਯਕੀਨੀ ਬਣਾਉਣਾ, ਨਾਗਰਿਕਾਂ/ਵੋਟਰਾਂ ਨੂੰ ਚੋਣ ਵਿਭਾਗ ਨਾਲ ਸਬੰਧਿਤ ਟੋਲ ਫ਼ਰੀ ਵੋਟਰ ਹੈਲਪਲਾਈਨ ਨੰਬਰ-1950 ਅਤੇ ਭਾਰਤ ਚੋਣ ਕਮਿਸ਼ਨ ਨਾਲ ਸਬੰਧਿਤ ਵੱਖ-ਵੱਖ ਮੋਬਾਈਲ ਐਪ ਅਤੇ ਵੈੱਬਸਾਈਟ ਤੋਂ ਇਲਾਵਾ ਹੋਰ ਐਪਸ ਦੀ ਜਾਣਕਾਰੀ ਦੇਣਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਸੂਚਿਤ ਕਰਨਾ, ਖ਼ਾਸ ਤੌਰ 'ਤੇ 'ਬੁੱਕ ਏ ਕਾਲ ਵਿਦ ਬੀ.ਐਲ.ਓ' ਸਬੰਧੀ ਵੋਟਰਾਂ/ਨਾਗਰਿਕਾਂ ਨੂੰ ਜਾਗਰੂਕ ਕਰਵਾਉਣਾ |
Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈ. ਅਤੇ ਪਿੰਡ ਵਾਸੀਆਂ ਵਲੋਂ ਸਰਕਾਰੀ ਸਕੂਲ ਬੈਣਾ ਬੁਲੰਦ ਨੂੰ ਏ.ਸੀ. ਭੇਟ ਅਗਲੀ ਖ਼ਬਰ ਕੋਰਡੀਆ ਸੰਸਥਾਨ ਵਿਖੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ
Ad Position 24