22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸਕੂਲ ਅਮਲੋਹ 'ਚ ਸਿੱਖਿਆ ਕ੍ਰਾਂਤੀ ਸੰਬੰਧੀ ਸਨਮਾਨ ਸਮਾਗਮ

Ad Position 21
No active advertisement
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਅਤੇ ਹੋਰ ਮਹਿਮਾਨ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਨਾਲ ਸਟਾਫ਼ | ਤਸਵੀਰ: ਕੇਵਲ ਸਿੰਘ <br/> 01-06-2026
ਅਮਲੋਹ, 31 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਪਿ੍ੰਸੀਪਲ ਪ੍ਰੇਮ ਲਤਾ ਦੀ ਅਗਵਾਈ ਵਿਚ ਸਿੱਖਿਆ ਕ੍ਰਾਂਤੀ ਸਬੰਧੀ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਸਮੇਂ ਜੱਸੜ ਫਾਊਾਡੇਸ਼ਨ ਵਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਦੇ ਯਤਨਾਂ ਸਦਕਾ ਸਕੂਲ ਲਈ ਇਕ ਵੱਡਾ ਵਾਟਰ ਕੂਲਰ ਭੇਟ ਕੀਤਾ ਗਿਆ | ਇਸ ਮੌਕੇ ਬੋਲਦਿਆਂ ਜੱਸੜ ਫਾਊਾਡੇਸ਼ਨ ਦੇ ਪ੍ਰਗਟ ਸਿੰਘ ਬੱਗਾ ਵਲੋਂ ਜੱਸੜ ਪਰਿਵਾਰ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ | ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਵਲੋਂ ਨੀਤੀ ਆਯੋਗ ਦੀ ਰਿਪੋਰਟ ਵਿਚ ਸਿੱਖਿਆ ਸਬੰਧੀ ਪੰਜਾਬ ਦੇ ਪਹਿਲੇ ਨੰਬਰ ਤੇ ਆਉਣ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ | ਇਸ ਉਪਰੰਤ ਪਿ੍ੰਸੀਪਲ ਅਤੇ ਸਟਾਫ਼ ਵਲੋਂ ਦਰਸ਼ਨ ਸਿੰਘ ਚੀਮਾ, ਪਰਗਟ ਸਿੰਘ ਬੱਗਾ ਅਤੇ ਕੁਲਦੀਪ ਕੁਮਾਰ ਦੀਪਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਰਟੀਫਿਕੇਟ ਅਤੇ ਤਗਮਾ ਦੇ ਕੇ ਸਨਮਾਨ ਕੀਤਾ ਗਿਆ ਉੱਥੇ ਹੀ ਬੋਰਡ ਜਮਾਤਾਂ ਦੀ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਲੈਕ. ਕੁਲਦੀਪ ਸਿੰਘ ਫ਼ਤਹਿਪੁਰ, ਬਲਜੀਤ ਸਿੰਘ, ਮੀਨੂੰ ਬਾਲਾ, ਸਤਵਿੰਦਰ ਕੌਰ, ਸੁਪਿੰਦਰ ਸਿੰਘ, ਕੁਲਬੀਰ ਸਿੰਘ ਮੀਆਂਪੁਰ, ਸੁਖਚੈਨ ਸਿੰਘ ਖਨਿਆਣ, ਕਿਰਨਜੀਤ ਕੌਰ, ਤਿ੍ਪਤਾ ਰਾਣੀ, ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਗੌਰਵ ਸ਼ਰਮਾ, ਬਲਜੀਤ ਸਿੰਘ, ਗੁਰਜੀਤ ਕੌਰ, ਨੀਰੂ ਬਾਲਾ, ਮਨਪ੍ਰੀਤ ਕੌਰ, ਕੁਲਦੀਪ ਕੌਰ, ਸੁਖਵਿੰਦਰ ਕੌਰ, ਆਦਰਸ਼ ਬਾਲਾ, ਮੋਨਿਕਾ ਰਾਣੀ, ਮਨਦੀਪ ਕੌਰ, ਰਣਜੀਤ ਕੌਰ, ਅਮਨਦੀਪ ਕੌਰ, ਦੀਪਿਕਾ ਰਾਣੀ, ਕਵਿਤਾ, ਨੀਤੂ, ਨੀਤਿਕਾ, ਕੁਲਵੀਰ ਕੌਰ, ਸਰਿਤਾ ਚਾਹਲ ਅਤੇ ਸੁਖਬੀਰਪਾਲ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਵਾਰਡ ਨੰ. 22 ਦੇ ਕੌਂਸਲਰ ਜਸਵੀਰ ਬੰਟੀ ਨੇ ਨਵਜੰਮੀ ਬੱਚੀ ਦੇ ਨਾਂਅ ਕਰਵਾਈ 21 ਹਜ਼ਾਰ ਦੀ ਐਫ਼.ਡੀ. ਅਗਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦੇ ਲਾਭ ਦਿੱਤੇ-ਚੇਅਰਮੈਨ ਗੁਰਵਿੰਦਰ ਢਿੱਲੋਂ
Ad Position 24