22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਰਹਿੰਦ ਵਾਰਡ ਨੰ. 22 ਦੇ ਕੌਂਸਲਰ ਜਸਵੀਰ ਬੰਟੀ ਨੇ ਨਵਜੰਮੀ ਬੱਚੀ ਦੇ ਨਾਂਅ ਕਰਵਾਈ 21 ਹਜ਼ਾਰ ਦੀ ਐਫ਼.ਡੀ.

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਕੌਂਸਲਰ ਜਸਵੀਰ ਸਿੰਘ ਬੰਟੀ ਤੇ ਵਾਰਡ ਵਾਸੀਆਂ ਸਮੇਤ ਨਵਜੰਮੀ ਬੱਚੀ ਦੇ ਮਾਪਿਆਂ ਨੂੰ ਐਫ਼.ਡੀ ਸੌਂਪਣ ਸਮੇਂ | ਤਸਵੀਰ: ਕਰਨ <br/> 01-06-2026
ਫ਼ਤਹਿਗੜ੍ਹ ਸਾਹਿਬ, 31 ਮਈ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰ.22 ਤੋਂ ਨਵੇਂ ਬਣੇ ਕੌਂਸਲਰ ਜਸਵੀਰ ਸਿੰਘ ਬੰਟੀ ਨੇ ਨਵ ਜਨਮੀ ਬੱਚੀ ਦੇ ਜਨਮ ਮੌਕੇ 21 ਹਜ਼ਾਰ ਦੀ ਐਫ.ਡੀ ਕਰਵਾਈ ਹੈ, ਜਿਸ ਨੰੂ ਕਿ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਪਰਿਵਾਰ ਨੂੰ ਸੌਂਪੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਦੱਸਿਆ ਕਿ ਕੌਂਸਲਰ ਜਸਬੀਰ ਬੰਟੀ ਨੇ ਚੋਣਾਂ ਦੌਰਾਨ ਵਾਰਡ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ, ਕਿ ਉਹ ਆਪਣੀ ਜਿੱਤ ਤੋਂ ਬਾਅਦ ਵਾਰਡ ਦੇ ਵਿਚ ਜਨਮ ਲੈਣ ਵਾਲੀ ਬੱਚੀ ਦੇ ਨਾਮ 21 ਹਜ਼ਾਰ ਦੀ ਐਫ.ਡੀ. ਕਰਵਾਉਣਗੇ | ਉਨ੍ਹਾਂ ਦੇ ਕੌਂਸਲਰ ਬਣਨ ਤੋਂ ਦੂਸਰੇ ਹੀ ਦਿਨ ਬੱਚੀ ਨੇ ਵਾਰਡ ਦੇ ਵਿਚ ਜਨਮ ਲਿਆ ਅਤੇ ਕੌਂਸਲਰ ਜਸਵੀਰ ਬੰਟੀ ਵਲੋਂ 21 ਹਜ਼ਾਰ ਦੀ ਐਫ.ਡੀ. ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ | ਕੌਂਸਲਰ ਵਲੋਂ ਕੀਤਾ ਗਿਆ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ ਤੇ ਅਜਿਹੀ ਅਗਾਂਹ ਵਧੂ ਸੋਚ ਰੱਖਣ ਵਾਲੇ ਵਿਅਕਤੀ ਸਮਾਜ ਦੇ ਲਈ ਚਾਨਣ ਮੁਨਾਰਾ ਬਣਦੇ ਹਨ ਤੇ ਜਿਨ੍ਹਾਂ ਤੋਂ ਸੇਧ ਲੈ ਦੂਸਰੇ ਕੌਂਸਲਰਾਂ ਨੂੰ ਵੀ ਸਮਾਜਿਕ ਕਾਰਜਾਂ ਦੇ ਵਿਚ ਹਿੱਸਾ ਪਾਉਣਾ ਚਾਹੀਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਥਾਣੇਦਾਰ ਬਲਜਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸੁਰਿੰਦਰ ਸਿੰਘ ਬੱਬੂ, ਜਸਪਾਲ ਸਿੰਘ, ਗੁਰਚਰਨ ਸਿੰਘ ਟੌਹੜਾ, ਸੰਦੀਪ ਧੀਮਾਨ, ਜਸਵਿੰਦਰ ਜੱਸੀ, ਅੱਛਰ ਸਿੰਘ, ਅੰਗਰੇਜ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ, ਛੱਜੂ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ ਸਮੇਤ ਵਾਰਡ ਨੰ. 22 ਦੇ ਸਮੂਹ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸਕੂਲ ਅਮਲੋਹ 'ਚ ਸਿੱਖਿਆ ਕ੍ਰਾਂਤੀ ਸੰਬੰਧੀ ਸਨਮਾਨ ਸਮਾਗਮ
Ad Position 24