08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ 'ਤੇ 4.50 ਲੱਖ ਕਰੋੜ ਦਾ ਕਰਜ਼ਾ 'ਆਪ' ਸਰਕਾਰ ਨੇ ਚਾੜਿ੍ਹਆ, ਪਰ ਵਿਕਾਸ ਕਿਤੇ ਨਜ਼ਰ ਨਹੀਂ ਆ ਰਿਹਾ-ਰਾਜੂ ਖੰਨਾ

Ad Position 21
No active advertisement
ਹਰਮੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਨੀਅਰ ਲੀਡਰਸ਼ਿਪ ਨਾਲ | ਅਜੀਤ ਤਸਵੀਰ <br/> 03-06-2026
ਮੰਡੀ ਗੋਬਿੰਦਗੜ੍ਹ, 2 ਜੂਨ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਰਮੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਧ ਰਹੇ ਕਰਜ਼ੇ, ਵਾਅਦੇ ਤੋੜਨ ਅਤੇ ਸੂਬੇ ਦੇ ਲੋਕਾਂ ਨਾਲ ਪੂਰਨ ਧੋਖੇ ਦੇ ਗੰਭੀਰ ਦੋਸ਼ ਲਗਾਏ | ਰਾਜੂ ਖੰਨਾ ਨੇ ਕਿਹਾ ਕਿ 'ਆਪ' ਸਰਕਾਰ, ਜੋ ਤਬਦੀਲੀ ਅਤੇ ਚੰਗੇ ਰਾਜ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ, ਨੇ ਪੰਜਾਬ ਨੂੰ ਲੁੱਟਣ ਅਤੇ ਲੋਕਾਂ ਨੂੰ ਧੋਖਾ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ | ਸਿਰਫ਼ ਪਿਛਲੇ ਦੋ ਮਹੀਨਿਆਂ ਵਿਚ ਹੀ 'ਆਪ' ਸਰਕਾਰ ਨੇ 6,5 ਸੌ ਕਰੋੜ ਦਾ ਵਾਧੂ ਕਰਜ਼ਾ ਚੁੱਕਿਆ ਹੈ, ਜਿਸ ਨਾਲ ਪੰਜਾਬ ਹੋਰ ਡੂੰਘੇ ਵਿੱਤੀ ਸੰਕਟ ਵਿਚ ਧੱਸਦਾ ਜਾ ਰਿਹਾ ਹੈ | ਪੰਜਾਬ 'ਤੇ ਕੁੱਲ ਕਰਜ਼ਾ ਹੁਣ ਲਗਪਗ ਸਾਢੇ 4 ਲੱਖ ਕਰੋੜ ਦੇ ਨੇੜੇ ਪਹੁੰਚ ਗਿਆ ਹੈ, ਜਿਸ 'ਚੋਂ 2.50 ਲੱਖ ਕਰੋੜ ਤੋਂ ਵੱਧ ਇਕੱਲੀ 'ਆਪ' ਸਰਕਾਰ ਨੇ ਲਿਆ ਹੈ, ਇਹ ਬੋਝ ਆਉਣ ਵਾਲੀਆਂ ਪੀੜੀਆਂ ਲਈ ਵੀ ਭਾਰਾ ਸਾਬਤ ਹੋਵੇਗਾ | ਉਨਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਆਟਾ ਦਾਲ ਸਕੀਮ ਤਹਿਤ ਕਣਕ ਦਾ ਰਾਸ਼ਨ 30 ਕਿੱਲੋ ਤੋਂ ਘਟਾ ਕੇ ਸਿਰਫ਼ 5 ਕਿੱਲੋ ਕਰ ਦਿੱਤਾ ਗਿਆ ਹੈ, ਜਿਸ ਨਾਲ ਗ਼ਰੀਬ ਪਰਿਵਾਰਾਂ ਦਾ ਗੁਜ਼ਾਰਾ ਔਖਾ ਹੋ ਗਿਆ ਹੈ | 'ਆਪ' 'ਤੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ ਰਾਜੂ ਖੰਨਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਔਰਤ ਨੂੰ 1 ਹਜ਼ਾਰ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਹੁਣ ਬਕਾਏ ਵਜੋਂ ਲਗਪਗ 51 ਹਜ਼ਾਰ ਪ੍ਰਤੀ ਔਰਤ ਬਣ ਗਿਆ ਹੈ, ਪਰ ਇਕ ਪੈਸਾ ਵੀ ਨਹੀਂ ਦਿੱਤਾ ਗਿਆ | ਇਸ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਸਭ ਤੋਂ ਸ਼ਰਮਨਾਕ ਤਰੀਕੇ ਨਾਲ ਧੋਖਾ ਕੀਤਾ ਹੈ | ਰਾਜੂ ਖੰਨਾ ਨੇ ਹੜ ਪੀੜਤਾਂ ਲਈ ਰੱਖੇ 1,600 ਕਰੋੜ ਦੇ ਗ਼ਾਇਬ ਹੋਣ ਅਤੇ 1,200 ਕਰੋੜ ਦੇ ਗ਼ਬਨ ਦੇ ਮਾਮਲੇ ਵਿਚ ਵੀ ਗੰਭੀਰ ਸਵਾਲ ਚੁੱਕੇ ਅਤੇ ਦੋਵਾਂ ਮਾਮਲਿਆਂ ਵਿਚ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ ਵੀ ਕੀਤੀ | ਇਸ ਮੌਕੇ 'ਤੇ ਉਨਾਂ ਨਾਲ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਰਮੀਤ ਸਿੰਘ ਖਾਲਸਾ, ਭਿੰਦਰ ਸਿੰਘ, ਜਥੇਦਾਰ ਜਰਨੈਲ ਸਿੰਘ ਮਾਜਰੀ ਅਤੇ ਐਸ.ਸੀ.ਵਿੰਗ ਦੇ ਸਰਕਲ ਪ੍ਰਧਾਨ ਗੁਰਿੰਦਰ ਸਿੰਘ ਸਲਾਣਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਅਗਲੀ ਖ਼ਬਰ ਨੌਜਵਾਨ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ-ਮਨਪ੍ਰੀਤ ਮਿੰਟਾ, ਗੁਰਪ੍ਰੀਤ ਗਰੇਵਾਲ
Ad Position 24