14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵਰਲਡ ਯੂਨੀਵਰਸਿਟੀ ਵਲੋਂ ਨੌਜਵਾਨਾਂ ਲਈ ਮੁਫ਼ਤ ਹੁਨਰ ਵਿਕਾਸ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 13-06-2026
ਫ਼ਤਹਿਗੜ੍ਹ ਸਾਹਿਬ, 12 ਜੂਨ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ 1 ਤੋਂ 12 ਜੂਨ ਤੱਕ 'ਸੰਚਾਰ, ਡਿਜੀਟਲ ਹੁਨਰ ਅਤੇ ਨੈਤਿਕ ਅਗਵਾਈ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਰੱਖੀ ਗਈ | ਅੰਗਰੇਜ਼ੀ ਵਿਭਾਗ ਵਲੋਂ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਅਤੇ ਧਾਰਮਿਕ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਵਿਚ ਪ੍ਰਭਾਵਸ਼ਾਲੀ ਸੰਚਾਰ, ਜਨਤਕ ਭਾਸ਼ਣ, ਡਿਜੀਟਲ ਸਾਖਰਤਾ, ਨੈਤਿਕ ਫ਼ੈਸਲਾ-ਸਮਰੱਥਾ ਅਤੇ ਅਗਵਾਈ ਨਾਲ ਸਬੰਧਿਤ ਵਿਸ਼ਿਆਂ 'ਤੇ ਵਿਹਾਰਕ ਅਤੇ ਭਾਗੀਦਾਰੀ ਆਧਾਰਿਤ ਸੈਸ਼ਨ ਆਯੋਜਿਤ ਕੀਤੇ ਗਏ | ਇਹ ਵਰਕਸ਼ਾਪ ਡਾ. ਅੰਕਦੀਪ ਕੌਰ ਅਟਵਾਲ ਮੁਖੀ ਅੰਗਰੇਜ਼ੀ ਵਿਭਾਗ, ਡਾ. ਹਰਦੇਵ ਸਿੰਘ ਮੁਖੀ ਧਾਰਮਿਕ ਅਧਿਐਨ ਵਿਭਾਗ, ਡਾ. ਸਰਪ੍ਰੀਤ ਸਿੰਘ ਮੁਖੀ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੀ ਅਗਵਾਈ ਹੇਠ ਕਰਵਾਈ ਗਈ | ਜਸਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਨੇ ਵਰਕਸ਼ਾਪ ਦੇ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਈਆਂ | ਵਰਕਸ਼ਾਪ ਦੇ ਸਰੋਤ ਵਿਅਕਤੀਆਂ ਵਿਚ ਅੰਗਰੇਜ਼ੀ ਵਿਭਾਗ ਦੀ ਜਸਪ੍ਰੀਤ ਕੌਰ ਸ਼ਾਮਿਲ ਸਨ, ਜਿਨ੍ਹਾਂ ਨੇ ਸੰਚਾਰ ਹੁਨਰ, ਜਨਤਕ ਭਾਸ਼ਣ, ਪ੍ਰਭਾਵਸ਼ਾਲੀ ਮੌਖਿਕ ਅਤੇ ਗੈਰ-ਮੌਖਿਕ ਸੰਚਾਰ, ਪੇਸ਼ਕਾਰੀ ਕੌਸ਼ਲ ਅਤੇ ਆਤਮ ਵਿਸ਼ਵਾਸ ਦੇ ਵਿਕਾਸ ਨਾਲ ਸਬੰਧਿਤ ਸੈਸ਼ਨ ਲਏ | ਨੈਤਿਕ ਅਗਵਾਈ ਨਾਲ ਸਬੰਧਿਤ ਸੈਸ਼ਨਾਂ ਲਈ ਧਾਰਮਿਕ ਅਧਿਐਨ ਵਿਭਾਗ ਦੇ ਡਾ. ਹਰਜੀਤ ਸਿੰਘ, ਡਾ. ਹਰਨੀਤ ਕੌਰ ਅਤੇ ਡਾ. ਅਜੈਪਾਲ ਸਿੰਘ ਨੇ ਨੈਤਿਕ ਫ਼ੈਸਲਾ ਲੈਣ ਦੀ ਸਮਰੱਥਾ, ਮਨੁੱਖੀ ਕਦਰਾਂ-ਕੀਮਤਾਂ, ਚਰਿੱਤਰ ਨਿਰਮਾਣ ਅਤੇ ਸਿੱਖੀ ਸਿਧਾਂਤਾਂ ਆਧਾਰਿਤ ਅਗਵਾਈ ਬਾਰੇ ਵਿਚਾਰ ਸਾਂਝੇ ਕੀਤੇ | ਡਿਜੀਟਲ ਹੁਨਰਾਂ ਨਾਲ ਸਬੰਧਿਤ ਸੈਸ਼ਨ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੀਆਂ ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਰਾਜਦੀਪ ਕੌਰ ਵਲੋਂ ਲਏ ਗਏ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਵੱਖ-ਵੱਖ ਡਿਜੀਟਲ ਸਾਧਨਾਂ, ਇੰਟਰਨੈੱਟ ਦੀ ਸੁਰੱਖਿਅਤ ਵਰਤੋਂ, ਉਤਪਾਦਕਤਾ ਵਧਾਉਣ ਵਾਲੇ ਸਾਫ਼ਟਵੇਅਰ, ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਕੰਪਿਊਟਰ ਐਪਲੀਕੇਸ਼ਨਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਸਮਰੱਥ, ਜ਼ਿੰਮੇਵਾਰ ਅਤੇ ਸਚੇਤ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਆਯੋਜਕ ਵਿਭਾਗਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮਜ਼ਬੂਤ ਕਰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਮਹਿਲਾ ਵਰਕਰਾਂ ਨਾਲ ਮੀਟਿੰਗ, ਮਨਜੀਤ ਕੌਰ ਬਣਾਈ ਪ੍ਰਧਾਨ <br/... ਅਗਲੀ ਖ਼ਬਰ 17ਵੇਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਮੂਰਤੀਆਂ ਦੀ ਪੂਜਾ ਅਰਚਨਾ ਨਾਲ ਹਵਨ ਯੱਗ ਕਰਵਾਇਆ
Ad Position 24