28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦੀਪਕ ਕੁਮਾਰ ਰਾਜੂ ਭਾਜਪਾ ਮੰਡਲ ਖਮਾਣੋਂ ਦੇ ਪ੍ਰਧਾਨ ਬਣੇ

Ad Position 21
No active advertisement
ਭਾਜਪਾ ਮੰਡਲ ਖਮਾਣੋਂ ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਕੁਮਾਰ ਰਾਜੂ ਨੂੰ ਸਨਮਾਨਿਤ ਕਰ ਕੇ ਵਧਾਈ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਤੇ ਹੋਰ ਆਗੂ | ਅਜੀਤ ਤਸਵੀਰ <br/> 14-06-2026
ਖਮਾਣੋਂ, 13 ਜੂਨ (ਜੋਗਿੰਦਰ ਪਾਲ)-ਭਾਜਪਾ ਖਮਾਣੋਂ ਮੰਡਲ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਕੁਲਦੀਪ ਸਿੰਘ ਸਿੱਧੂਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦੀਪਕ ਕੁਮਾਰ ਰਾਜੂ ਨੂੰ ਖਮਾਣੋਂ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਰਗਰਮੀਆਂ ਤੇਜ਼ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਖ-ਵੱਖ ਵਰਗਾਂ ਦੇ ਲੋਕ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ, ਕਿਉਂਕਿ ਕੇਂਦਰ ਸਰਕਾਰ ਵਲੋਂ ਹਰ ਵਰਗ ਲਈ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਦੱਸਿਆ ਜਾਵੇ | ਨਵ-ਨਿਯੁਕਤ ਪ੍ਰਧਾਨ ਦੀਪਕ ਕੁਮਾਰ ਰਾਜੂ ਨੇ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਭਾਜਪਾ ਨੂੰ ਮਜ਼ਬੂਤ ਕਰਨ ਲਈ ਆਪਣੇ ਬਣਦੇ ਯਤਨ ਕਰਨਗੇ | ਇਸ ਮੌਕੇ ਕੁਲਦੀਪ ਸਿੰਘ ਸਹੋਤਾ, ਗੁਰਦੀਪ ਸਿੰਘ ਅਮਰਾਲਾ ਆਗੂ ਕਿਸਾਨ ਸੈਲ, ਪਰਮਜੀਤ ਸਿੰਘ ਵਜੀਰਾਬਾਦ, ਸਰਬਜੀਤ ਸਿੰਘ ਸੁਹਾਵੀ, ਮਦਨ ਨੰਗਲਾਂ, ਤਰਲੋਚਨ ਸਿੰਘ ਲਾਲੀ, ਸਰਬਜੀਤ ਸਿੰਘ ਮੱਖਣ, ਗੁਰਦੇਵ ਸਿੰਘ ਆੜ੍ਹਤੀ, ਵਿਵੇਕ ਜੈਨ, ਬਲਵੀਰ ਸਿੰਘ, ਅਰਵਿੰਦਰ ਸਿੰਘ ਬੰਟੂ, ਸ਼ਲਿੰਦਰ ਕੁਮਾਰ, ਰਜਿੰਦਰ ਰਾਣਾ, ਹਰੀਸ਼ ਰਤਨ, ਪਵਨ ਕੁਮਾਰ, ਸੁਦਾਗਰ ਸਿੰਘ ਭਾਂਬਰੀ, ਪਰਪਿੰਦਰ ਸਿੰਘ, ਅਵਤਾਰ ਮਨੈਲਾ, ਰਮੇਸ਼ ਕੁਮਾਰ ਗੁਪਤਾ, ਗੁਰਚਰਨ ਸਿੰਘ ਰਾਏਪੁਰ, ਚਰਨਜੀਤ ਸਿੰਘ ਹਵਾਰਾ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ ਲਖਣਪੁਰ ਆਦਿ ਤੋਂ ਇਲਾਵਾ ਹੋਰ ਭਾਜਪਾ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਂਸਲ ਪ੍ਰਧਾਨਗੀ ਨੂੰ ਲੈ ਕੇ ਸਿਆਸਤ ਗਰਮਾਈ ਕੌਂਸਲਰ ਦਿਲਰਾਜ ਸੋਫਤ ਦੇ ਪਤੀ ਰਾਹੁਲ ਸੋਫਤ ਵਲੋਂ ਮਜ਼ਬੂਤ ਦਾਅਵੇਦਾਰੀ... ਅਗਲੀ ਖ਼ਬਰ ਅਵਤਾਰ ਸਿੰਘ ਹੱਲੋਤਾਲੀ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਨਿਯੁਕਤ
Ad Position 24