ਪਟਿਆਲਾ, 14 ਜੂਨ (ਮਨਦੀਪ ਸਿੰਘ ਖਰੌੜ)-ਆਨਲਾਈਨ ਲੋਕਾਂ ਨੂੰ ਠੱਗਣ ਵਾਲੇ ਵਿਅਕਤੀਆਂ ਦੇ ਹੌਸਲੇ ਹੁਣ ਇੰਨੇ ਵਧ ਗਏ ਹਨ ਕਿ ਆਨਲਾਈਨ ਪੈਸੇ ਕਮਾਉਣ ਦਾ ਪੇਸ਼ਾ ਅਪਣਾ ਕੇ ਕਾਰੋਬਾਰੀਆਂ ਨੂੰ ਠੱਗਣ ਦਾ ਗੁਰੇਜ਼ ਨਹੀਂ ਕਰਦੇ | ਇਸੇ ਸਿਲਸਿਲੇ ਤਹਿਤ ਪਟਿਆਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਆਨਲਾਈਨ ਸੰਪਰਕ ਕਰ ਕੇ ਉਸ ਨੂੰ ਟਰੇਡਿੰਗ ਕਰਨ ਦਾ ਝਾਂਸਾ ਦੇ ਕੇ 21 ਲੱਖ ਤੋਂ ਵੱਧ ਦੀ ਰਕਮ ਉਸ ਦੇ ਖਾਤੇ 'ਚੋਂ ਉਡਾ ਲਈ | ਜਿਸ ਆਧਾਰ 'ਤੇ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |