11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੰਦ ਪਏ ਬਾਥਰੂਮ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਸਿੱਧੂਪੁਰ

Ad Position 21
No active advertisement
ਬੰਦ ਪਏ ਬਾਥਰੂਮ ਦਿਖਾਉਂਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਅਤੇ ਲੋਕ | ਅਜੀਤ ਤਸਵੀਰ <br/> 15-06-2026
ਬਸੀ ਪਠਾਣਾਂ, 14 ਜੂਨ (ਐਚ.ਐਚ. ਗੌਤਮ)-ਭਾਜਪਾ ਐਸ.ਸੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਸੀਨੀਅਰ ਆਗੂ ਭਾਜਪਾ ਕੁਲਦੀਪ ਸਿੰਘ ਸਿੱਧੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਲ ਲੱਗਦੀ ਮਾਰਕੀਟ ਵਿਚ ਦਰਜਨਾਂ ਦੁਕਾਨਾਂ ਆਉਂਦੀਆਂ ਹਨ | ਜਿਨ੍ਹਾਂ ਵਿਚ ਖ਼ਰੀਦੋ-ਪਰੋਖਤ ਕਰਨ ਦੇ ਲਈ ਵੱਖ-ਵੱਖ ਪਿੰਡਾਂ ਦੇ ਲੋਕ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇਤਿਹਾਸਿਕ ਜੇਲ੍ਹ ਦੇ ਬਾਹਰ ਬਣੇ ਬਾਥਰੂਮ ਨੂੰ ਬਣੇ ਹੋਏ ਕਾਫ਼ੀ ਸਮਾਂ ਹੋ ਚੱਲਿਆ ਹੈ, ਪਰ ਇਸ ਬਾਥਰੂਮ ਦਾ ਜ਼ਿੰਦਰਾ ਲੰਬੇ ਸਮੇਂ ਤੋਂ ਲੱਗਿਆ ਹੋਇਆ | ਸਿੱਧੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਇਹ ਬਾਥਰੂਮ ਬਣਾਇਆ ਗਿਆ ਸੀ, ਜੋ ਕਿ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਦੇ ਗਾਹਕਾਂ ਦੀ ਵਰਤੋਂ ਲਈ ਬਣਾਇਆ ਗਿਆ ਸੀ, ਪ੍ਰੰਤੂ ਅਫ਼ਸੋਸ ਇਹ ਬਾਥਰੂਮ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਗਾਹਕ ਅਤੇ ਸ਼ਹਿਰ ਵਾਸੀ ਵਾਸੀਆਂ ਤੇ ਦੁਕਾਨਦਾਰਾ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਿੱਧੂਪੁਰ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਦੇ ਅੰਦਰ ਬਾਥਰੂਮ ਦੀ ਚੰਗੇ ਤਰੀਕੇ ਨਾਲ ਸਫ਼ਾਈ ਕਰਨ ਤੋਂ ਬਾਅਦ ਇਸਦਾ ਜਿੰਦਰਾ ਨਾ ਖੋਲਿ੍ਹਆ ਗਿਆ ਤਾਂ ਉਹ ਸਰਕਾਰ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਧਰਨਾ ਦੇਣਗੇ | ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸੇਵਾ 'ਚ ਸਮਰਪਿਤ ਹੋਣ ਵਾਲਾ ਬਾਥਰੂਮ ਅੱਜ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ | ਜਿਸ ਨੂੰ ਹੁਣ 'ਭਾਰਤੀ ਜਨਤਾ ਪਾਰਟੀ' ਦੇ ਵਰਕਰ ਅਤੇ ਸ਼ਹਿਰ ਵਾਸੀ ਖੁਲ੍ਹਵਾ ਕੇ ਹੀ ਦਮ ਲੈਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਈਅਮ ਪਾਠਕ ਪ੍ਰਧਾਨ ਯੁਵਾ ਮੋਰਚਾ, ਇੰਦਰਪਾਲ ਸਿੰਘ, ਰਾਜੀਵ ਕੁਮਾਰ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਟੈਂਪੂ ਯੂਨੀਅਨ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ ਅਗਲੀ ਖ਼ਬਰ ਨਸ਼ੇ ਕਾਰਨ ਦੋ ਨੌਜਵਾਨ ਦੀ ਹੋਈ ਮੌਤ
Ad Position 24